ਅੰਮ੍ਰਿਤਸਰ, (ਇੰਦਰਜੀਤ)- ਜੰਡਿਆਲਾ ਸਥਿਤ ਵੀਰੁਮਲ ਮੁਲਕ ਰਾਜ ਰਾਈਸ ਮਿੱਲ ਵੱਲੋਂ ਕੀਤੇ ਗਏ 400 ਕਰੋਡ਼ ਰੁਪਏ ਦੇ ਘਪਲੇ ਦੇ ਮਾਮਲੇ ’ਚ ਅੱਜ ਵਿਜੀਲੈਂਸ ਵਿਭਾਗ ਨੇ ਅੰਮ੍ਰਿਤਸਰ ਜ਼ਿਲੇ ਦੇ ਸਾਬਕਾ ਡੀ. ਐੱਫ. ਐੱਸ. ਓ. ਤੇ ਫਿਰੋਜ਼ਪੁਰ ਦੇ ਮੌਜੂਦਾ ਡੀ. ਐੱਫ. ਐੱਸ. ਓ. ਰਮਿੰਦਰ ਸਿੰਘ ਬਾਠ ਅਤੇ ਏ. ਐੱਫ. ਐੱਸ. ਓ. ਮੈਡਮ ਵਿਪਨ ਸ਼ਰਮਾ ਨੂੰ ਗ੍ਰਿਫਤਾਰ ਕੀਤਾ। ®ਜਾਣਕਾਰੀ ਅਨੁਸਾਰ ਉਕਤ ਦੋਵਾਂ ਦੋਸ਼ੀਆਂ ਨੂੰ ਵਿਜੀਲੈਂਸ ਵਿਭਾਗ ਨੇ ਅੱਜ ਜਾਂਚ ਵਿਚ ਸ਼ਾਮਲ ਹੋਣ ਲਈ ਬੁਲਾਇਆ ਸੀ ਅਤੇ ਦੋਵੇਂ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਭਾਗ ਦੇ ਦਫਤਰ ਆ ਚੁੱਕੇ ਸਨ ਪਰ ਅੱਜ ਦੋਵਾਂ ਦੋਸ਼ੀਆਂ ਨੂੰ ਵਿਭਾਗ ਨੇ ਗ੍ਰਿਫਤਾਰ ਕਰ ਲਿਆ। ਫੂਡ ਸਪਲਾਈ ਵਿਭਾਗ ਅਤੇ ਪਨਸਪ ਵੱਲੋਂ ਵੀਰੂ ਮੱਲ ਰਾਈਸ ਮਿੱਲ ਨੂੰ 467 ਵੈਗਨ ਝੋਨਾ ਦਿੱਤਾ ਗਿਆ ਸੀ, ਜਿਸ ਨੂੰ ਰਾਈਸ ਮਿੱਲ ਨੇ ਖੁਰਦ-ਬੁਰਦ ਕਰ ਦਿੱਤਾ ਸੀ। ਇਸ ਮਾਮਲੇ ’ਚ ਵਿਜੀਲੈਂਸ ਵਿਭਾਗ ਨੇ ਅੰਮ੍ਰਿਤਸਰ ਦੇ ਡੀ. ਐੱਫ. ਐੱਸ. ਸੀ. ਏ. ਪੀ. ਸਿੰਘ, ਡੀ. ਐੱਫ. ਐੱਸ. ਓ. ਰਮਿੰਦਰ ਸਿੰਘ ਬਾਠ, ਏ. ਐੱਫ. ਐੱਸ. ਓ. ਮੈਡਮ ਵਿਪਨ ਸ਼ਰਮਾ, ਇੰਸਪੈਕਟਰ ਗੁਰਜਿੰਦਰ ਸਿੰਘ ਤੇ ਕਲਰਕ ਪਰਮਿੰਦਰ ਸਿੰਘ ਭਾਟੀਆ ਖਿਲਾਫ ਕੇਸ ਦਰਜ ਕੀਤਾ ਸੀ, ਜਿਨ੍ਹਾਂ ’ਚੋਂ ਹੁਣ ਤੱਕ 3 ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਦੋਂ ਕਿ ਡੀ. ਐੱਫ. ਐੱਸ. ਸੀ. ਏ. ਪੀ. ਸਿੰਘ ਅਤੇ ਇੰਸਪੈਕਟਰ ਗੁਰਜਿੰਦਰ ਸਿੰਘ ਅੰਡਰਗਰਾਊਂਡ ਚੱਲ ਰਹੇ ਹਨ। ਸ਼ਨੀਵਾਰ ਨੂੰ ਵਿਭਾਗ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਨਕਮ ਟੈਕਸ ਵਿਭਾਗ ਦੀ ਰੇਡ, ਕਰੋਡ਼ਾਂ ਦੀ ਜਿਊਲਰੀ ਜ਼ਬਤ
NEXT STORY