ਅੰਮ੍ਰਿਤਸਰ, (ਨੀਰਜ)- ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਕਾਲੋਨਾਈਜ਼ਰਾਂ, ਪ੍ਰਾਪਰਟੀ ਡੀਲਰਾਂ ਤੇ ਹੋਰ ਕਾਰੋਬਾਰੀਆਂ ’ਤੇ ਕੀਤੀ ਗਈ ਰੇਡ ’ਚ 6 ਕਰੋਡ਼ ਰੁਪਏ ਕੈਸ਼ ਦੇ ਨਾਲ ਇਨਕਮ ਟੈਕਸ ਵਿਭਾਗ ਨੂੰ ਕਰੋਡ਼ਾਂ ਰੁਪਇਆਂ ਦੀ ਜਿਊਲਰੀ ਵੀ ਹੱਥ ਲੱਗੀ ਹੈ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਵਿਚ ਕੈਸ਼ ਜਿਊਲਰੀ ਮਿਲਾ ਕੇ 20 ਕਰੋਡ਼ ਰੁਪਏ ਤੱਕ ਦਾ ਕੈਸ਼ ਤੇ ਜਿਊਲਰੀ ਟ੍ਰੇਸ ਹੋ ਸਕਦੀ ਹੈ। ਵਿਭਾਗ ਨੇ ਅੰਮ੍ਰਿਤਸਰ ਜ਼ਿਲੇ ਦੇ ਨਾਲ-ਨਾਲ ਇਸ ਕਾਰਵਾਈ ਵਿਚ ਗੁਜਰਾਤ ਦੇ ਕੁਝ ਜ਼ਿਲਿਆਂ ਨੂੰ ਵੀ ਕਵਰ ਕੀਤਾ ਹੈ, ਜਿਸ ਦਾ ਅੰਮ੍ਰਿਤਸਰ ਦੇ ਕਾਰੋਬਾਰੀਆਂ ਨਾਲ ਲਿੰਕ ਸੀ। ਵਿਭਾਗ ਨੂੰ ਕੁਝ ਅਜਿਹੇ ਮਹੱਤਵਪੂਰਨ ਦਸਤਾਵੇਜ਼ ਹੱਥ ਲੱਗ ਚੁੱਕੇ ਹਨ, ਜਿਸ ਨਾਲ ਆਉਣ ਵਾਲੇ ਦਿਨਾਂ ’ਚ ਅਣ-ਐਲਾਨੀ ਅਾਮਦਨ ਅਤੇ ਕਾਲੇ ਧਨ ਦੀ ਟਰਾਂਜ਼ੈਕਸ਼ਨ ਸਬੰਧੀ ਕੁਝ ਵੱਡੇ ਖੁਲਾਸੇ ਹੋ ਸਕਦੇ ਹਨ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਨੋਟਬੰਦੀ ਦੇ ਬਾਵਜੂਦ ਕਾਲੇ ਧਨ ਦਾ ਬਹੁਤ ਲੈਣ-ਦੇਣ ਹੋ ਸਕਦਾ ਹੈ।
ਇਨਕਮ ਟੈਕਸ ਵਿਭਾਗ ਦੇ ਰਾਡਾਰ ’ਤੇ ਰੀਅਲ ਅਸਟੇਟ ਸੈਕਟਰ
ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਵੱਲੋਂ ਮੁੱਖ ਰੂਪ ’ਚ ਅੰਮ੍ਰਿਤਸਰ ਜ਼ਿਲੇ ਦੇ ਰੀਅਲ ਅਸਟੇਟ ਸੈਕਟਰ ਨੂੰ ਕਵਰ ਕੀਤਾ ਗਿਆ ਹੈ, ਜਿਸ ਵਿਚ ਆਉਣ ਵਾਲੇ ਦਿਨਾਂ ’ਚ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰੀਅਲ ਅਸਟੇਟ ਸੈਕਟਰ ਵਿਚ ਕੋਈ ਨਵੀਂ ਟਰਾਂਜ਼ੈਕਸ਼ਨ ਨਹੀਂ ਸਗੋਂ 2010 ਤੋਂ ਲੈ ਕੇ 2013 ਵਿਚ ਹੋਈ ਟਰਾਂਜ਼ੈਕਸ਼ਨ ਨੂੰ ਖੰਗਾਲਿਆ ਜਾ ਰਿਹਾ ਹੈ। ਵਿਭਾਗ ਅਨੁਸਾਰ ਉਪਰ ਦਿੱਤੇ ਸਾਲਾਂ ਦੌਰਾਨ ਦਿੱਲੀ ਤੋਂ ਅੰਮ੍ਰਿਤਸਰ ਜ਼ਿਲੇ ਵਿਚ ਰੀਅਲ ਅਸਟੇਟ ਸੈਕਟਰ ਵਿਚ ਭਾਰੀ ਟਰਾਂਜ਼ੈਕਸ਼ਨ ਹੋਈ, ਜਿਸ ਵਿਚ ਵੱਡੇ ਪੈਮਾਨੇ ’ਤੇ ਕਾਲੇ ਧਨ ਦਾ ਪ੍ਰਯੋਗ ਕੀਤੇ ਜਾਣ ਦੇ ਸੰਕੇਤ ਮਿਲੇ ਹਨ।
ਕਰੋਡ਼ਪਤੀ ਪਟਵਾਰੀ ਦੇ ਘਰ ਵੀ ਵਿਭਾਗ ਨੇ ਕੀਤੀ ਰੇਡ
ਇਨਕਮ ਇਨਵੈਸਟੀਗੇਸ਼ਨ ਵਿੰਗ ਨੇ ਜਿਥੇ ਕੁਝ ਵੱਡੇ ਕਾਲੋਨਾਈਜ਼ਰਾਂ ਦੇ ਅਦਾਰਿਆਂ ’ਤੇ ਰੇਡ ਕੀਤੀ, ਉਥੇ ਹੀ ਇਕ ਕਰੋਡ਼ਪਤੀ ਪਟਵਾਰੀ ਦੇ ਘਰ ਵੀ ਰੇਡ ਕੀਤੀ। ਸੂਤਰਾਂ ਤੋਂ ਮਿਲਰੀ ਅਨੁਸਾਰ ਪਟਵਾਰੀ ਦੀ ਸ਼ਹਿਰ ਦੇ ਇਕ ਪਾਸ਼ ਇਲਾਕੇ ਵਿਚ ਕਰੋਡ਼ਾਂ ਰੁਪਇਅਾਂ ਦੀ ਇਕ ਕੋਠੀ ਹੈ। ਵਿਭਾਗ ਨੂੰ ਪਤਾ ਲੱਗਾ ਹੈ ਕਿ ਪਟਵਾਰੀ ਦੀ ਵੀ ਕੁਝ ਕਾਲੋਨਾਈਜ਼ਰਾਂ ਨਾਲ ਅੰਦਰਖਾਤੇ ਸਾਂਝ ਹੈ। ਪਟਵਾਰੀ ਦੀ ਕਮਾਈ ਤੋਂ ਵੱਧ ਸੰਪਤੀ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਵੱਲਾ ਰੋਡ ਅਤੇ ਜੀ. ਟੀ. ਰੋਡ ਸਥਿਤ ਕੁਝ ਕਾਲੋਨੀਆਂ ’ਚ ਹੋਈ ਟਰਾਂਜ਼ੈਕਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪਟਵਾਰੀ ਦਾ ਕਹਿਣਾ ਹੈ ਕਿ ਉਸ ਕੋਲ ਜੋ ਕੁਝ ਵੀ ਹੈ, ਦੀ ਸਾਰੀ ਜਾਣਕਾਰੀ ਇਨਕਮ ਟੈਕਸ ਰਿਟਰਨਾਂ ਵਿਚ ਉਸ ਨੇ ਦਿੱਤੀ ਹੈ, ਉਸ ਨੇ ਈਮਾਨਦਾਰੀ ਨਾਲ ਟੈਕਸ ਭਰਿਆ ਹੈ ਪਰ ਇਕ ਸਰਕਾਰੀ ਕਰਮਚਾਰੀ ਦਾ ਕਾਲੋਨਾਈਜ਼ਰ ਨਾਲ ਕਾਰੋਬਾਰ ਕਰਨ ਦਾ ਮਾਮਲਾ ਆਉਣ ਵਾਲੇ ਦਿਨਾਂ ਵਿਚ ਗਰਮਾ ਸਕਦਾ ਹੈ।
ਪ੍ਰਾਪਰਟੀ ਕਾਰੋਬਾਰ ਦੀ ਗਡ਼ਵੀ ਡੁਬੇਏਗਾ ਇਨਕਮ ਟੈਕਸ ਵਿਭਾਗ ਦਾ ਸਖ਼ਤ ਰੁਖ
ਇਨਕਮ ਟੈਕਸ ਵਿਭਾਗ ਜਿਸ ਵਿਚ ਮੁੱਖ ਰੂਪ ’ਚ ਇਨਵੈਸਟੀਗੇਸ਼ਨ ਵਿੰਗ ਵੱਲੋਂ ਕਾਲੋਨਾਈਜ਼ਰਾਂ ਤੇ ਪ੍ਰਾਪਰਟੀ ਡੀਲਰਾਂ ਨੂੰ ਰਾਡਾਰ ’ਤੇ ਲਿਆਉਣਾ ਅਤੇ ਰੇਡ ਕਰਨਾ ਆਉਣ ਵਾਲੇ ਦਿਨਾਂ ਵਿਚ ਪ੍ਰਾਪਰਟੀ ਕਾਰੋਬਾਰ ਦੀ ਗਡ਼ਵੀ ਨੂੰ ਡੁਬੋ ਸਕਦਾ ਹੈ। ਸਾਬਕਾ ਅਕਾਲੀ-ਭਾਜਪਾ ਗਠਜੋਡ਼ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਾਪਰਟੀ ਕਾਰੋਬਾਰ ਬਿਲਕੁਲ ਹੀ ਪਤਨ ’ਤੇ ਚਲਾ ਗਿਆ ਸੀ। ਅੰਮ੍ਰਿਤਸਰ ਦੇ ਰਜਿਸਟਰੀ ਦਫਤਰਾਂ ਦੀ ਗੱਲ ਕਰੀਏ ਤਾਂ ਜਿਥੇ 150 ਤੋਂ 200 ਰਜਿਸਟਰੀਅਾਂ ਰੋਜ਼ਾਨਾ ਹੁੰਦੀਅਾਂ ਸਨ, ਉਥੇ ਹੁਣ 40 ਤੋਂ 50 ਵੀ ਨਹੀਂ ਹੁੰਦੀਅਾਂ। ਆਏ ਦਿਨ ਪ੍ਰਾਪਰਟੀ ਕਾਰੋਬਾਰ ਵਿਚ ਬੇਨਾਮੀ ਟਰਾਂਜ਼ੈਕਸ਼ਨ ਫਡ਼ੇ ਜਾਣ ਕਾਰਨ ਬਚਿਆ-ਖੁਚਿਆ ਪ੍ਰਾਪਰਟੀ ਕਾਰੋਬਾਰ ਬਿਲਕੁਲ ਹੀ ਖਤਮ ਹੋ ਜਾਵੇਗਾ।
ਪੂਰੇ ਪੰਜਾਬ ਤੋਂ ਲਿਆਂਦੇ ਗਏ ਇਨਕਮ ਟੈਕਸ ਅਫਸਰ
ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਵੱਲੋਂ ਅੰਮ੍ਰਿਤਸਰ ਦੇ 36 ਅਦਾਰਿਆਂ ’ਤੇ ਰੇਡ ਕਰਨ ਲਈ ਅੰਮ੍ਰਿਤਸਰ ਦਫਤਰ ਤੋਂ ਇਲਾਵਾ ਜਲੰਧਰ, ਲੁਧਿਆਣਾ, ਬਠਿੰਡਾ ਤੇ ਹੋਰ ਜ਼ਿਲਿਆਂ ਦੇ ਇਨਕਮ ਟੈਕਸ ਅਫਸਰਾਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ, ਜੋ ਸਾਰੀ ਰਾਤ ਆਪਣੀ ਕਾਰਵਾਈ ਕਰਦੇ ਰਹੇ। ਅੰਮ੍ਰਿਤਸਰ ਜ਼ਿਲੇ ਵਿਚ ਪਹਿਲੀ ਵਾਰ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਨੇ ਇੰਨੀ ਵੱਡੀ ਕਾਰਵਾਈ ਕੀਤੀ ਹੈ।
ਜ਼ਹਿਰੀਲੀ ਹਵਾ ਤੇ ਧੂੜ ਭਰੀ ਹਨੇਰੀ ਦੀ ਲਪੇਟ ’ਚ ਆਇਆ ਗੁਰਦਾਸਪੁਰ
NEXT STORY