ਰੂਪਨਗਰ (ਸੱਜਨ ਸੈਣੀ)- ਰੂਪਨਗਰ ਸਤਲੁੱਜ ਦਰਿਆ ਦੇ ਕਿਨਾਰੇ ਸਰਕਾਰ ਵੱਲੋਂ ਕਰੋੜਾਂ ਰੁਪਏ ਖ਼ਰਚ ਕਰਕੇ ਬਣੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਬਾਗ ਬਣਾਇਆ ਗਿਆ ਹੈ। ਇਸ ਬਾਗ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤਾਂ ਨੂੰ ਸਰਾਰਤੀ ਅਨਸਰਾ ਵੱਲੋਂ ਨੁਕਸਾਨ ਪਹੁੰਚਾਉਂਦੇ ਹੋਏ ਕਿਰਪਾਨ ਅਤੇ ਘੋੜੇ ਦੀ ਰਕਾਬ ਨੂੰ ਤੋੜ ਦਿੱਤਾ ਗਿਆ ਹੈ। ਇਸ ਪਾਰਕ ਦੀ ਸਾਂਭ ਸੰਭਾਲ ਵੱਲ ਧਿਆਨ ਨਾ ਦੇਣ ਕਰਕੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਉਥੇ ਹੀ ਪਾਰਕ ਦੀ ਸਾਫ਼-ਸਫ਼ਾਈ ਵੱਲ ਧਿਆਨ ਨਾ ਦੇਣ ਕਰਕੇ ਸਵੱਛ ਭਾਰਤ ਮੁਹਿੰਮ ਫੇਲ ਸਾਬਤ ਹੋ ਰਹੀ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ’ਚ ਲੱਗੀਆਂ ਰੌਣਕਾਂ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
ਜਿਸ ਨੂੰ ਲੈ ਕੇ ਵਾਤਾਵਰਣ ਪ੍ਰੇਮੀਆਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਕਿਸੇ ਸਮੇਂ ਪੰਜਾਬ ਉਤੇ ਰਾਜ ਕਰਨ ਵਾਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਵੀ ਪੂਰੀ ਦੁਨੀਆ ਇਕ ਚੰਗੇ ਸ਼ਾਸ਼ਕ ਵਜੋ ਵੇਖਦੀ ਹੈ। ਜੇਕਰ ਗੱਲ ਕੀਤੀ ਜਾਵੇ ਰੂਪਨਗਰ ਦੀ ਤਾਂ ਰੂਪਨਗਰ ਨਾਲ ਮਹਾਰਾਜ ਰਣਜੀਤ ਸਿੰਘ ਦੀਆਂ ਕਾਫ਼ੀ ਯਾਦਾਂ ਜੁੜੀਆਂ ਹੋਈਆਂ ਹਨ। ਰੂਪਨਗਰ ਦੇ ਸਤਲੁੱਜ ਦਰਿਆ ਦੇ ਕਿਨਾਰੇ 31 ਅਕਤੂਬਰ 1831 ਨੂੰ ਮਹਾਂਰਾਜਾ ਸਿੰਘ ਦੀ ਲਾਰਡ ਵਿਲੀਅਮ ਬੈਟਿਕ ਨਾਲ ਮੀਟਿੰਗ ਹੋਈ ਸੀ।
ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ ਤਾਜਾ ਰੱਖਣ ਲਈ ਕਰੋੜਾਂ ਰੁਪਏ ਖ਼ਰਚ ਕਰਕੇ ਬਣਾਏ ਮਹਾਰਾਜ ਰਣਜੀਤ ਸਿੰਘ ਬਾਗ ਦਾ 28 ਜੂਨ 1997 ਨੂੰ ਉਸ ਸਮੇਂ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਵੱਲੋਂ ਉਦਘਾਟਨ ਕੀਤਾ ਗਿਆ ਸੀ। ਜਿਸ ਵਿੱਚ ਓਪਨ ਸਟੇਜ, ਫੁਹਾਰੇ ਅਤੇ ਵੱਖ-ਵੱਖ ਰੁੱਖ ਲਗਾਏ ਗਏ। ਹਾਲ ਦੇ ਵਿੱਚ ਹੀ ਬੀਤੇ ਸਾਲ ਪੰਜਾਬ ਸਰਕਾਰ ਵੱਲੋਂ ਮੁੜ ਤੋਂ ਰਣਜੀਤ ਸਿੰਘ ਬਾਗ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਕਰੋੜਾਂ ਰੁਪਏ ਖ਼ਰਚ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਏ, ਨਵੇਂ ਫੁਹਾਰੇ ਲਗਾਏ, ਸੈਰ ਕਰਨ ਲਈ ਇਟਰਲੋਕਿੰਗ ਟਾਇਲਾਂ ਵਾਲੇ ਰਸਤੇ ਬਣਾਏ।
ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ
ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਦੀ ਸੁੰਦਰਤਾਂ ਦੇ ਲਈ ਕਰੋੜਾਂ ਰੁਪਏ ਤਾਂ ਖ਼ਰਚ ਕਰ ਦਿੱਤੇ ਪਰ ਇਸ ਦੀ ਸਾਭ-ਸੰਭਾਲ ਵੱਲ ਧਿਆਨ ਕਿਸੇ ਨੇ ਨਹੀਂ ਦਿੱਤਾ। ਸ਼ਰਾਰਤੀ ਅਨਸਰਾਂ ਵੱਲੋਂ ਮਹਾਰਾਜਾ ਰਣਜੀ ਸਿੰਘ ਦੇ ਬੁੱਤ ਦੇ ਹੱਥ ਵਿੱਚ ਫੜੀ ਹੋਈ ਤਲਵਾਰ ਨੂੰ ਤੋੜ ਦਿੱਤਾ ਗਿਆ, ਘੋੜੇ ਦੀਆਂ ਰਕਾਬਾਂ ਨੂੰ ਤੋੜ ਦਿੱਤਾ ਗਿਆ।
ਇਹ ਵੀ ਪੜ੍ਹੋ: ਜਲੰਧਰ: ਬੰਦ ਕਮਰੇ ’ਚੋਂ ਮਿਲੀ ਨੌਜਵਾਨ ਦੀ ਸੜੀ ਹੋਈ ਲਾਸ਼, ਇਲਾਕੇ ’ਚ ਫੈਲੀ ਸਨਸਨੀ
ਵਾਤਾਵਰਣ ਪ੍ਰੇਮੀ ਸੁੱਖਬੀਰ ਸਿੰਘ ਸੁੱਖਾ, ਪਰਗਟ ਸਿੰਘ ਰੋਲੂ ਮਾਜਰਾ, ਕਿਸਾਨ ਰੁਪਿੰਦਰ ਸਿੰਘ ਰੁਪਏ, ਗੁਰਨਾਮ ਸਿੰਘ ਜੱਸੜਾ ਜਿਲ੍ਹਾ ਪ੍ਰਧਾਨ ਯੂਨੀਅਨ ਕਾਦੀਆਂ ਨੇ ਦੱਸਿਆ ਕਿ ਇਹ ਨੁਕਸਾਨ ਇੱਥੇ ਆਉਣ ਵਾਲੇ ਮੁੰਡੇ ਕੁੜੀਆਂ ਦੇ ਆਸਕ ਜੋੜਿਆਂ ਵੱਲੋਂ ਕੀਤਾ ਗਿਆ ਹੈ। ਉਹ ਫੋਟੋਆਂ ਖਿਚਣ ਦੇ ਲਈ ਬੁੱਤਾਂ ਦੇ ਨਾਲ ਲਟਕ ਜਾਂਦੇ ਨੇ ਜਿਸ ਕਰਕੇ ਬੁੱਤਾਂ ਨੂੰ ਨੁਕਸਾਨ ਪਹੁੰਚਿਆ ਹੈ। ਸਾਰਾ ਸਾਰਾ ਦਿਨ ਬਾਗ ਵਿੱਚ ਆਸਕ ਜ਼ੋੜੇ ਜੱਫੀਆਂ ਪਾਕੇ ਬੈਠੇ ਰਹਿਦੇ ਨੇ ਜਿਸ ਕਰਕੇ ਸਿਆਣੇ ਤੇ ਪਰਿਵਾਕ ਲੋਕਾਂ ਨੂੰ ਕੋਲੋਂ ਲੰਘਣ ਲੱਗੇ ਵੀ ਸ਼ਰਮ ਆਉਂਦੀ ਹੈ। ਵਾਤਾਵਰਣ ਪ੍ਰੇਮੀ ਸੁਖਬੀਰ ਸਿੰਘ ਸੁੱਖ ਅਤੇ ਪ੍ਰਗਟ ਸਿੰਘ ਰੋਲੂ ਮਾਜਰਾ ਨੇ ਕਿਹਾ ਕਿ ਇਹ ਬਾਗ ਤਾਂ ਆਸ਼ਿਕੀ ਦਾ ਅੱਡਾ ਬਣ ਚੁੱਕਾ ਹੈ। ਪ੍ਰਸ਼ਾਸਨ ਵੱਲੋਂ ਇਸ ਬਾਗ ਵੱਲ ਧਿਆਨ ਨਾ ਦੇਣ ਕਰਕੇ ਇਹ ਬਾਗ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ।
ਇਹ ਵੀ ਪੜ੍ਹੋ: ਗੜ੍ਹਦੀਵਾਲਾ ਦੇ ਸੈਨਿਕ ਮਨਬਹਾਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ
ਭਾਵੇਂ ਕਿ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਨੂੰ ਤਾਜਾ ਰੱਖਣ ਲਈ ਕਰੋੜਾਂ ਰੁਪਏ ਖ਼ਰਚ ਕਰਕੇ ਇਹ ਬਾਗ ਬਣਾਇਆ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਦੀ ਸਾਂਭ-ਸੰਭਾਲ ਨਾ ਕਰਨ ਕਰਕੇ ਇਸ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ। ਥਾਂ-ਥਾਂ ਉਤੇ ਝਾੜੀਆਂ ਉਗੀਆਂ ਹਨ, ਪਾਰਕ ਦੀ ਸਾਫ਼-ਸਫ਼ਾਈ ਨਾ ਹੋਣ ਕਰਕੇ ਬਾਗ ਕੁੜੇ ਦਾ ਢੇਰ ਬਣ ਚੁੱਕਾ ਹੈ। ਇਸ ਬਾਗ ਵਿੱਚ ਇਕ ਰੈਸਟੋਡੈਟ ਵੀ ਬਣਾਇਆ ਸੀ ਪਰ ਉਸ ਦੀ ਸਾਂਭ-ਸੰਭਾਲ ਨਾ ਹੋਣ ਕਰਕੇ ਉਸ ਦੇ ਸ਼ੀਸੇ ਤੱਕ ਤੋੜ ਦਿੱਤੇ ਗਏ ਹਨ। ਬੱਚਿਆਂ ਲਈ ਲਗਾਏ ਝੂਲੇ ਜੰਗ ਲੱਗਣ ਕਰਕੇ ਟੁੱਟ ਚੁੱਕੇ ਹਨ ਅਤੇ ਚਾਰ ਦਿਵਾਰੀ ਨੂੰ ਵੀ ਕਈ ਥਾਂ ਉਤੇ ਨੁਕਸਾਨ ਪਹੰਚਾਇਆ ਗਿਆ ਹੈ ਜਿਸ ਕਰਕੇ ਅਵਾਰਾ ਪਸ਼ੂ ਬਾਗ ਦੇ ਵਿੱਚ ਆਮ ਘੁੰਮਦੇ ਵੇਖੇ ਜਾ ਸਕਦੇ ਹਨ।
ਕੀ ਕਹਿਣਾ ਹੈ ਡਿਪਟੀ ਕਮਿਸ਼ਨ ਰੂਪਨਗਰ ਦਾ
ਜਦੋਂ ਉਕਤ ਮਾਮਲੇ ਸਬੰਧੀ ਰੂਪਨਗਰ ਦੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪੁਲਸ ਨੂੰ ਹਦਾਇਤਾਂ ਜਾਰੀ ਕਰਨਗੇ ਕਿ ਪਾਰਕ ਦੇ ਵਿੱਚ ਲੱਗੇ ਬੁੱਤਾਂ ਅਤੇ ਹੋਰ ਸਾਮਾਨ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਜਲਦੀ ਪਾਰਕ ਦੀ ਸਾਫ਼-ਸਫ਼ਾਈ ਕਰਵਾਈ ਜਾਵੇਗੀ। ਆਸ਼ਿਕ ਜੋੜਿਆਂ ਸਬੰਧੀ ਉਨ੍ਹਾਂ ਕਿਹਾ ਕਿ ਉਹ ਪੁਲਸ ਦੀ ਡਿਊਟੀ ਲਗਾਉਣਗੇ ਕਿ ਅਜਿਹੇ ਮੁੰਡੇ-ਕੁੜੀਆਂ ਖ਼ਿਲਾਫ਼ ਕਾਰਵਾਈ ਕਰਕੇ ਜੋ ਇਤਰਾਜਯੋਗ ਹਾਲਤ ਵਿੱਚ ਪਾਰਕ ਦਾ ਮਾਹੌਲ ਖ਼ਰਾਬ ਕਰਦੇ ਹਨ।
ਨੋਟ: ਇਸ ਖ਼ਬਰ ਨਾਲ ਸੰਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਬੁਟੀਕ ਦੀ ਦੁਕਾਨ ਦੇ ਮਹੂਰਤ ਦੇ ਪੰਜਵੇਂ ਦਿਨ ਵਾਪਰੀ ਘਟਨਾ, ਸੀ. ਸੀ. ਟੀ. ਵੀ. ਵੀਡੀਓ ਦੇਖੀ ਤਾਂ ਉੱਡੇ ਹੋਸ਼
NEXT STORY