ਮੋਹਾਲੀ (ਕੁਲਦੀਪ) : ਅਕਾਲੀ ਨੇਤਾ ਚਰਨਜੀਤ ਸਿੰਘ ਬਰਾੜ ਨੇ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਦੀ ਅਪਮਾਨਜਨਕ ਪੋਸਟ ਅਪਲੋਡ ਕਰ ਦਿੱਤੀ ਪਰ ਬਾਅਦ 'ਚ ਉਨ੍ਹਾਂ ਨੇ ਵਟਸਐਪ ਗਰੁੱਪ ਛੱਡ ਦਿੱਤਾ।
ਗਰੁੱਪ ਛੱਡਣ ਤੋਂ ਪਹਿਲਾਂ ਉਨ੍ਹਾਂ ਨੇ ਮੁਆਫੀ ਵੀ ਮੰਗੀ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਇਹ ਪੋਸਟ ਉਨ੍ਹਾਂ ਦੇ ਕਿਸੇ ਲੜਕੇ ਨੇ ਗਲਤੀ ਨਾਲ ਅਪਲੋਡ ਕਰ ਦਿੱਤੀ ਸੀ। ਇੰਨਾ ਲਿਖਣ ਤੋਂ ਬਾਅਦ ਉਨ੍ਹਾਂ ਨੇ ਗਰੁੱਪ ਛੱਡ ਦਿੱਤਾ। ਦੂਜੇ ਪਾਸੇ ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦਾ ਕਹਿਣਾ ਹੈ ਕਿ ਇਹ ਮਾਮਲਾ ਕਾਫੀ ਗੰਭੀਰ ਹੈ ਅਤੇ ਕਿਸੇ ਵੀ ਔਰਤ ਪ੍ਰਤੀ ਇੰਨੀ ਅਪਮਾਨਜਨਕ ਟਿੱਪਣੀ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ।
ਸਹੁਰਿਆਂ ਦੀ ਦਰਿੰਦਗੀ ਦੇਖ ਤੁਹਾਡੇ ਵੀ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ
NEXT STORY