ਪਟਿਆਲਾ (ਜੋਸਨ) : ਸ਼ਹਿਰ ਨੂੰ ਨਵੀਂ ਪਹਿਚਾਣ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਂਦਾ ਆ ਰਿਹਾ ਨਗਰ ਨਿਗਮ ਭਵਿੱਖ ਵਿੱਚ ਵੀ ਸ਼ਹਿਰ ਨੂੰ ਨਵੀਂ ਉਂਚਾਈਆਂ ਵੱਲ ਲੈ ਕੇ ਜਾਣ ਵਿੱਚ ਸਫ਼ਲ ਹੋਵੇਗਾ। ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕੰਮਾਂ 'ਤੇ ਸੰਤੁਸ਼ਟੀ ਜਾਹਿਰ ਕਰਦਿਆਂ ਸਾਂਸਦ ਮਹਾਰਾਣੀ ਪ੍ਰਨੀਤ ਕੌਰ ਨੇ ਨਗਰ ਨਿਗਮ ਵੱਲੋਂ ਤਿਆਰ ਕੀਤੀ ਗਈ ਨਵੇਂ ਸਾਲ ਦੀ ਡਾਇਰੀ ਅਤੇ ਕੈਲੰਡਰ ਨੂੰ ਜਾਰੀ ਕਰਨ ਦੇ ਮੌਕੇ 'ਤੇ ਇਹ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਵੱਲੋਂ ਤਿਆਰ ਕੀਤੀ ਗਈ ਇਹ ਡਾਇਰੀ ਨਿਗਮ ਦੇ ਹਰ ਇੱਕ ਕਰਮਚਾਰੀ ਨੂੰ ਤੈਅ ਸਮੇਂ ਵਿੱਚ ਕੰਮ ਪੂਰੇ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ।
ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸਾਂਸਦ ਮਹਾਰਾਣੀ ਪ੍ਰਨੀਤ ਕੌਰ ਨੂੰ ਦੱਸਿਆ ਕਿ ਕਰਮਚਾਰੀਆਂ ਦੀ ਸੁਵਿਧਾ ਲਈ ਬੀਤੇ ਸਾਲ ਤੋਂ ਨਵੇਂ ਸਾਲ ਦੀ ਡਾਇਰੀ ਦਾ ਚਲਨ ਸ਼ੁਰੂ ਕੀਤਾ ਗਿਆ ਸੀ। ਸਾਲ 2020 ਬੇਸ਼ਕ ਕਰੋਨਾ ਮਹਾਰਾਣੀ ਦੇ ਕਾਰਨ ਬੇਹਦ ਉਲਝਣ ਭਰਿਆ ਰਿਹਾ ਪਰ ਇਸ ਦੌਰਾਨ ਨਗਰ ਨਿਗਮ ਵੱਲੋਂ ਪ੍ਰਕਾਸ਼ਿਤ ਡਾਇਰੀ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਬੇਹਦ ਲਾਭਦਾਇਕ ਸਿੱਧ ਹੋਈ। ਨਵੇਂ ਸਾਲ ਦਾ ਕੈਲੰਡਰ ਅਤੇ ਡਾਇਰੀ ਦੇਖਣ ਦੇ ਬਾਅਦ ਮਹਾਰਾਣੀ ਪ੍ਰਨੀਤ ਕੌਰ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਉਨ੍ਹਾਂ ਦੀ ਟੀਮ ਦੀ ਕਾਫ਼ੀ ਪ੍ਰਸ਼ੰਸ਼ਾ ਵੀ ਕੀਤੀ।
ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ, ਜੰਮੂ-ਕਸ਼ਮੀਰ ਵਿੱਚ ਪੰਜਾਬੀ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦੇਣ ਦੀ ਮੰਗ
NEXT STORY