ਮਾਹਿਲਪੁਰ (ਦੀਪਕ ਅਗਨੀਹੋਤਰੀ)- ਅੱਜ ਸਵੇਰੇ ਬਲਾਕ ਮਾਹਿਲਪੁਰ ਦੇ ਪਿੰਡ ਮੋਤੀਆਂ ਵਿਚ ਉਸ ਸਮੇਂ ਖਲਬਲੀ ਮਚ ਗਈ ਜਦੋਂ ਮੋਤੀਆਂ ਦੇ ਬਾਹਰਵਾਰ ਬਾੜੀਆਂ ਕਲਾਂ ਦੇ ਵਸੀਮੇਂ 'ਤੇ ਦੋ ਦਰਜਨ ਦੇ ਕਰੀਬ ਗੁਬਾਰਿਆਂ ਨਾਲ ਬੰਨ੍ਹਿਆ ਹੋਇਆ ਪਾਕਿਸਤਾਨੀ ਝੰਡਾ ਮਿਲਿਆ। ਇਸ ਝੰਡੇ 'ਤੇ ਪਾਕਿਸਤਾਨੀ ਫੋਨ ਨੰਬਰ ਅਤੇ ਲਾਹੌਰ ਲਿਖਿਆ ਹੋਇਆ ਸੀ। ਲੋਕਾਂ ਨੇ ਤੁਰੰਤ ਥਾਣਾ ਚੱਬੇਵਾਲ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਝੰਡਾ ਅਤੇ ਗੁਬਾਰੇ ਕਬਜੇ ਵਿਚ ਲੈ ਕੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ: 75ਵੇਂ ਆਜ਼ਾਦੀ ਦਿਹਾੜੇ ਮੌਕੇ ਮੰਤਰੀ ਓ. ਪੀ. ਸੋਨੀ ਨੇ ਜਲੰਧਰ ’ਚ ਲਹਿਰਾਇਆ ‘ਤਿਰੰਗਾ’
ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਿੱਖੀਵਿੰਡ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਬਲੇਰ ਵਿਖੇ 60 ਦੇ ਕਰੀਬ ਪਾਕਿਸਤਾਨੀ ਗੁਬਾਰੇ ਮਿਲੇ ਸਨ। ਮੌਕੇ ’ਤੇ ਪੁੱਜੇ ਉਪ ਪੁਲਸ ਕਪਤਾਨ ਡੀ. ਐੱਸ. ਪੀ. ਲਖਬੀਰ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੀ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ ਨੇੜਿਓਂ ਬਰਾਮਦ ਹੋਏ ਸਨ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਹਨ, ਜਿਨ੍ਹਾਂ ਉੱਪਰ 14 ਅਗਸਤ ਮੁਬਾਰਕ ਅਤੇ ਦਿਲ-ਦਿਲ ਪਾਕਿਸਤਾਨ ਲਿੱਖਿਆ ਹੋਇਆ ਸੀ ਪਰ ਫਿਰ ਵੀ ਇਨ੍ਹਾਂ ਗੁਬਾਰਿਆਂ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੁਬਾਰੇ ਪਾਕਿਸਤਾਨ ਜਾਂ ਭਾਰਤ ਵਾਲੇ ਪਾਸੇ ’ਤੇ ਕਿਸ ਦਿਸ਼ਾ ਤੋਂ ਆਏ ਹਨ ।
ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਕਈ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਵੱਲੋਂ ਜਾਰੀ ਹੋਇਆ ਰੂਟ ਪਲਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
75ਵਾਂ ਆਜ਼ਾਦੀ ਦਿਹਾੜਾ : ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ’ਚ ਅਦਾ ਕੀਤੀ ਤਿਰੰਗਾ ਲਹਿਰਾਉਣ ਦੀ ਰਸਮ
NEXT STORY