ਆਦਮਪੁਰ (ਸੋਨੂੰ)-ਬੀਤੇ ਦਿਨ ਕਾਂਗਰਸ ਹਾਈਕਮਾਂਡ ਵੱਲੋਂ 86 ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਸਨ। ਵਿਧਾਨ ਸਭਾ ਹਲਕਾ ਆਦਮਪੁਰ ਦੀ ਗੱਲ ਕਰੀਏ ਤਾਂ ਇਥੇ ਲੰਮੇ ਸਮੇਂ ਤੋਂ ਮਹਿੰਦਰ ਸਿੰਘ ਕੇ. ਪੀ. ਕਾਂਗਰਸ ਦੀ ਸੇਵਾ ਕਰਦੇ ਨਜ਼ਰ ਆ ਰਹੇ ਸਨ ਪਰ ਕਾਂਗਰਸ ਨੇ ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਨੂੰ ਮੈਦਾਨ ’ਚ ਉਤਾਰਿਆ ਹੈ, ਜਿਸ ਕਾਰਨ ਮਹਿੰਦਰ ਸਿੰਘ ਕੇ. ਪੀ. ਅਤੇ ਉਨ੍ਹਾਂ ਦੇ ਸਮਰਥਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਦੋਂ ਇਸ ਨੂੰ ਲੈ ਕੇ ਮਹਿੰਦਰ ਸਿੰਘ ਕੇ. ਪੀ. ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰ ਵਾਰ ਕਾਂਗਰਸ ਹਾਈਕਮਾਂਡ ਕੇ. ਪੀ. ਪਰਿਵਾਰ ਨੂੰ ਨਜ਼ਰਅੰਦਾਜ਼ ਕਰਦੀ ਨਜ਼ਰ ਆ ਰਹੀ ਹੈ। ਮਹਿੰਦਰ ਸਿੰਘ ਕੇ. ਪੀ. ਨੇ ਕਿਹਾ ਕਿ ਮੇਰੇ ਪਰਿਵਾਰ ਨੇ ਵੀ ਕਾਂਗਰਸ ਪਾਰਟੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਪਰ ਪਾਰਟੀ ਉਨ੍ਹਾਂ ਦੇ ਪਰਿਵਾਰ ਨੂੰ ਨਜ਼ਰਅੰਦਾਜ਼ ਕੀਤਾ। ਕੇ. ਪੀ. ਨੇ ਕਿਹਾ ਕਿ ਮੇਰੇ ਸਮਰਥਕ ਇਕੱਠੇ ਹੋ ਰਹੇ ਹਨ, ਜੋ ਸਮਰਥਕਾਂ ਦੀ ਆਵਾਜ਼ ਹੋਵੇਗੀ, ਉਹ ਮੇਰੀ ਆਵਾਜ਼ ਹੋਵੇਗੀ ਪਰ ਆਉਣ ਵਾਲੀਆਂ ਚੋਣਾਂ ਜ਼ਰੂਰ ਲੜਾਂਗਾ।
ਇਹ ਵੀ ਪੜ੍ਹੋ : ਕਾਂਗਰਸ ਨੇ 4 ਮੌਜੂਦਾ ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ, ਜੇਲ੍ਹ ’ਚ ਬੰਦ ਖਹਿਰਾ ਨੂੰ ਐਲਾਨਿਆ ਉਮੀਦਵਾਰ
ਜ਼ਿਕਰਯੋਗ ਹੈ ਕਿ ਕਾਂਗਰਸ ਹਾਈਕਮਾਨ ਨੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੀ ਜਲੰਧਰ ਵੈਸਟ ਅਤੇ ਆਦਮਪੁਰ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਪਿਛਲੀਆਂ ਚੋਣਾਂ ’ਚ ਕਾਂਗਰਸ ਹਾਈਕਮਾਨ ਨੇ ਉਨ੍ਹਾਂ ਨੂੰ ਵੈਸਟ ਹਲਕੇ ਤੋਂ ਟਿਕਟ ਦੇਣ ਦੀ ਬਜਾਏ ਆਦਮਪੁਰ ਤੋਂ ਚੋਣ ਲੜਾਈ ਸੀ ਪਰ ਕੇ. ਪੀ. ਉਥੋਂ ਦੇ ਸਿਟਿੰਗ ਵਿਧਾਇਕ ਪਵਨ ਟੀਨੂੰ ਕੋਲੋਂ ਹਾਰ ਗਏ ਸਨ। ਹੁਣ ਜਦੋਂ ਕੇ. ਪੀ. ਦੇ ਨਜ਼ਦੀਕੀ ਰਿਸ਼ਤੇਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਚਰਚਾਵਾਂ ਦਾ ਬਾਜ਼ਾਰ ਕਾਫ਼ੀ ਗਰਮਾ ਗਿਆ ਕਿ ਕੇ. ਪੀ. 2022 ਦੀਆਂ ਚੋਣਾਂ ਵਿਚ ਵੈਸਟ ਹਲਕੇ ਤੋਂ ਚੋਣ ਲੜਨਗੇ ਤੇ ਕੇ. ਪੀ. ਨੇ ਖੁਦ ਹੀ ਖੁੱਲ੍ਹ ਕੇ ਟਿਕਟ ’ਤੇ ਦਾਅਵਾ ਠੋਕਦਿਆਂ ਹਲਕੇ ਵਿਚ ਆਪਣੀਆਂ ਸਿਆਸੀ ਸਰਗਰਮੀਆਂ ਵੀ ਸ਼ੁਰੂ ਕਰ ਲਈਆਂ ਸਨ ਪਰ ਆਖਿਰ ਹਾਈਕਮਾਨ ਸਾਹਮਣੇ ਮੁੱਖ ਮੰਤਰੀ ਚੰਨੀ ਦੀ ਕੇ. ਪੀ. ਨੂੰ ਟਿਕਟ ਦਿਵਾਉਣ ਦੇ ਮਾਮਲੇ ਵਿਚ ਇਕ ਨਾ ਚੱਲੀ ਅਤੇ ਉਹ ਕੇ. ਪੀ. ਨੂੰ ਵੈਸਟ ਹਲਕੇ ਤੋਂ ਟਿਕਟ ਦਿਵਾਉਣੀ ਤਾਂ ਦੂਰ, ਉਨ੍ਹਾਂ ਨੂੰ ਆਦਮਪੁਰ ਵਿਚ ਵੀ ਫਿੱਟ ਕਰ ਪਾਉਣ ’ਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਏ।
ਇਹ ਵੀ ਪੜ੍ਹੋ : ਨਹੀਂ ਮਿਲੀ ਰਾਣਾ ਗੁਰਜੀਤ ਦੇ ਪੁੱਤਰ ਨੂੰ ਟਿਕਟ, ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ ਲੜਨਗੇ ਚੋਣ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਚੋਣ ਕਮਿਸ਼ਨ ਨੇ ਚੋਣ ਖ਼ਰਚਾ ਯਕੀਨੀ ਕਰਨ ਲਈ ਤੈਅ ਕੀਤੀਆਂ ਦਰਾਂ, ਛੋਲਿਆਂ ਨਾਲ 15 ਰੁਪਏ ਦਾ ਮਿਲੇਗਾ 'ਸਮੋਸਾ'
NEXT STORY