ਅੰਮ੍ਰਿਤਸਰ (ਗੁਰਿੰਦਰ ਸਾਗਰ)- ਅਮ੍ਰਿੰਤਸਰ 'ਚ ਵਿਧਾਨ ਸਭਾ ਹਲਕਾ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਦੇ 'ਚ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ। ਜਿੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਹੀ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ। ਉੱਥੇ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਤਾਰ ਹੀ ਵੱਡੀ ਗਿਣਤੀ ਵਿਚ ਕਾਂਗਰਸੀ ਨੇਤਾਵਾਂ ਨੂੰ ਅਕਾਲੀ ਦਲ 'ਚ ਸ਼ਾਮਲ ਕਰਵਾਇਆ ਜਾ ਰਿਹਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪੂਰਬੀ ਤੋਂ ਲੋਕ ਵੱਡੀ ਗਿਣਤੀ ਨਾਲ ਬਿਕਰਮ ਸਿੰਘ ਮਜੀਠੀਆ ਨੂੰ ਜਿੱਤਾ ਕੇ ਵਿਧਾਨ ਸਭਾ ਭੇਜਣਗੇ ਤੇ ਰਾਹੁਲ ਗਾਂਧੀ ਦਾ ਬੋਰੀਆ ਬਿਸਤਰ ਗੋਲ ਕਰਨਗੇ । ਇਸ ਦੇ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਹੈ ਇਸ ਤੋਂ ਸਾਫ਼ ਕਾਂਗਰਸ ਦਾ ਚਿਹਰਾ ਪਤਾ ਲੱਗਦਾ ਹੈ ਕਿ ਕਾਂਗਰਸ ਮਾਫ਼ੀਆ ਰਾਜ ਨੂੰ ਅਤੇ ਖ਼ਜ਼ਾਨਾ ਲੁੱਟਣ ਦੇ ਆਰੋਪੀਆਂ ਬੜ੍ਹਾਵਾ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਨੇ ਦੋਵਾਂ ਨੇ ਮਿਲ ਕੇ ਮਾਫੀਆ ਰਾਜ ਵਧਾਉਣ ਵਾਲੇ ਅਤੇ ਗ਼ਰੀਬਾਂ ਦੇ ਵਜ਼ੀਫ਼ੇ ਖਾਣ ਵਾਲੇ ਨੇਤਾਵਾਂ ਨੂੰ ਉਮੀਦਵਾਰਾਂ ਦੀਆਂ ਟਿਕਟਾਂ ਵੰਡੀਆਂ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਹਲਕਾ ਚਮਕੌਰ ਸਾਹਿਬ ਤੋਂ ਵਿਸ਼ਵਾਸ ਨਹੀਂ ਸੀ ਇਸ ਲਈ ਉਹ ਆਪਣਾ ਹਲਕਾ ਇਸ ਤੋਂ ਇਲਾਵਾ ਭਦੌੜ ਤੋਂ ਵੀ ਟਿਕਟ ਲੜ ਰਹੇ ਹਨ । ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਣਜੇ ਨੂੰ ਵੀ ਸੀ. ਐੱਮ. ਸਕਿਉਰਿਟੀ ਦਿੱਤੀ ਅਤੇ ਉਸ ਦੇ ਘਰੋਂ 10 ਤੋਂ 12 ਕਰੋੜ ਵੀ ਬਰਾਮਦ ਹੋਇਆ। ਜਿਸ ਦਾ ਅਜੇ ਤੱਕ ਕੋਈ ਹਿਸਾਬ ਨਹੀਂ ਦੇ ਪਾਏ।
ਇਹ ਖ਼ਬਰ ਪੜ੍ਹੋ- IND v WI : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਚਰਨਜੀਤ ਸਿੰਘ ਚੰਨੀ ਆਪ ਹੀ ਇਹਨੇ ਇਲਜ਼ਾਮਾਂ 'ਚ ਘਿਰੇ ਹੋਏ ਹਨ ਤੇ ਇਸ 'ਚ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਬੜੀ ਹੀ ਮੂਰਖਤਾ ਹੈ ਅਤੇ ਇਹ ਚਰਨਜੀਤ ਸਿੰਘ ਚੰਨੀ ਦਾ ਜੋ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ ਇਹ ਸਿਰਫ ਪੋਸਟਰਾਂ ਵਿਚ ਹੀ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਦਾ ਦਿੱਲੀ ਤੋਂ ਬਿਸਤਰਾ ਗੋਲ ਕਰ ਦਿੱਤਾ ਅਤੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਲੋਕ ਜਤਾ ਕੇ ਨਵਜੋਤ ਸਿੰਘ ਸਿੱਧੂ ਦਾ ਬਿਸਤਰਾ ਇੱਥੋਂ ਵੀ ਗੋਲ ਕਰ ਦੇਣਗੇ।
ਇਹ ਖ਼ਬਰ ਪੜ੍ਹੋ- IND v WI : ਇਤਿਹਾਸਕ ਵਨ ਡੇ ਮੈਚ 'ਚ ਚਾਹਲ ਨੇ ਬਣਾਇਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੁੱਖ ਮੰਤਰੀ ਚੰਨੀ ਦੇ CM ਚਿਹਰਾ ਬਣਨ ਮਗਰੋਂ ਪੁੱਤਰ ਨਵਜੀਤ ਦਾ ਵੱਡਾ ਬਿਆਨ
NEXT STORY