ਅੰਮ੍ਰਿਤਸਰ (ਵੈੱਬ ਡੈਸਕ) - 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਗਿਨੀਵ ਕੌਰ ਨੇ ਮਜੀਠਾ ਹਲਕੇ ਤੋਂ 56839 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਅੰਮ੍ਰਿਤਸਰ ਦੇ ਪੂਰਬੀ ਹਲਕੇ ਤੋਂ ਚੋਣ ਲੜਨ ਵਾਲੇ ਬਿਕਰਮ ਮਜੀਠੀਆ ਨੂੰ ਇਨ੍ਹਾਂ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ਨੂੰ ਚੈਲੇਂਜ ਕੀਤਾ ਸੀ ਕਿ ਜੇਕਰ ਮਜੀਠੀਆ ਵਿੱਚ ਦਮ ਹੈ ਤਾਂ ਉਹ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨ, ਮਜੀਠਾ ਹਲਕੇ ਤੋਂ ਨਹੀਂ। ਸਿੱਧੂ ਦੇ ਇਸ ਚੈਲੇਂਜ ਤੋਂ ਬਾਅਦ ਮਜੀਠੀਆ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਉਹ ਸਿੱਧੂ ਦਾ ਇਹ ਭੁਲੇਖਾ ਵੀ ਉਹ ਇੱਕ-ਦੋ ਦਿਨਾਂ ਵਿੱਚ ਦੂਰ ਕਰ ਦੇਣਗੇ। ਇਸ ਲਈ ਮਜੀਠੀਆ ਨੇ ਦੋ ਹਲਕਿਆਂ ਤੋਂ ਚੋਣ ਲੜਨ ਦੀ ਥਾਂ ਮਜੀਠਾ ਹਲਕਾ ਛੱਡਣ ਅਤੇ ਸਿਰਫ਼ ਇੱਕ ਥਾਂ ਤੋਂ ਹੀ ਲੜਨ ਦੇ ਸੰਕੇਤ ਦਿੱਤੇ ਸਨ। ਮਜੀਠੀਆ ਨੇ ਮਜੀਠੇ ਹਲਕੇ ਤੋਂ ਆਪਣੀ ਪਤਨੀ ਨੂੰ ਉਮੀਦਵਾਰ ਬਣਾ ਦਿੱਤਾ ਸੀ।
ਪੜਾਅ |
ਪਾਰਟੀ |
ਉਮੀਦਵਾਰ |
ਵੋਟਾਂ |
15ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3290 |
14ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3905 |
13ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3454 |
12ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3383 |
11ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3878 |
10ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3328 |
9ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
4411 |
8ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3518 |
7ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
4052 |
6ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3691 |
5ਵਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3986 |
ਚੌਥਾ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
4397 |
ਤੀਸਰਾ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
4245 |
ਦੂਜਾ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3824 |
ਪਹਿਲਾਂ ਪੜਾਅ |
ਅਕਾਲੀ ਦਲ |
ਗਨੀਵ ਮਜੀਠੀਆ |
3477 |
ਗਿੱਦੜਬਾਹਾ ਤੋਂ ਰਾਜਾ ਵੜਿੰਗ ਜੇਤੂ ਐਲਾਨ, 1375 ਵੋਟਾਂ ਦੇ ਫਰਕ ਨਾਲ ਰਹੇ ਅੱਗੇ
NEXT STORY