ਕਾਠਗੜ੍ਹ(ਰਾਜੇਸ਼ ਸ਼ਰਮਾ)- ਸਵੇਰੇ ਬਲਾਚੌਰ-ਰੂਪਨਗਰ ਰਾਸ਼ਟਰੀ ਮਾਰਗ ’ਤੇ ਨੈਸ਼ਨਲ ਪਿੰਡ ਰੈਲਮਾਜਰਾ ਅੱਡੇ ਦੇ ਕੋਲ ਇਕ ਟਰੱਕ ਨਾਲ ਹਾਦਸਾ ਵਾਪਰਨ ਤੋਂ ਬਾਅਦ ਸਰਵਿਸਸ ਮਾਰਗ ’ਤੇ ਡਿੱਗੇ ਲਾਈਟ ਵਾਲੇ ਖੰਭੇ ਵਿਚ ਟਕਰਾਉਣ ਨਾਲ ਮੋਟਰਸਾਈਕਲ ਸਵਾਰ ਪਿਓ-ਪੁੱਤ ਜ਼ਖਮੀ ਹੋ ਗਏ ਅਤੇ ਹਸਪਤਾਲ ਪਹੁੰਚ ਕੇ ਪਿਤਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਮਾਰਗ ’ਤੇ ਵਾਪਰੇ ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ.ਐੱਸ.ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟ੍ਰੋਲਰ ਰੂਮ ਨਵਾਂਸ਼ਹਿਰ ਤੋਂ ਸੂਚਨਾ ਮਿਲੀ ਸੀ ਕਿ ਇਕ ਟਰੱਕ ਜਿਸ ਨੂੰ ਸੁਨੀਲ ਕੁਮਾਰ ਪੁੱਤਰ ਅਜੀਤ ਰਾਜ ਪਿੰਡ ਬੈਂਗਲਰ ਤਹਿਸੀਲ ਸਾਂਬਾ ਜੰਮੂ ਐਂਡ ਕਸ਼ਮੀਰ ਚਲਾ ਰਿਹਾ ਸੀ ਤੇ ਉਹ ਜੰਮੂ ਤੋਂ ਟਰੱਕ ਲੋਡ ਕਰ ਕੇ ਪੰਚਕੂਲਾ ਹਰਿਆਣਾ ਜਾ ਰਿਹਾ ਸੀ, ਜਦੋਂ ਇਹ ਟਰੱਕ ਰੈਲਮਾਜਰਾ ਦੇ ਨੇੜੇ ਪਹੁੰਚਿਆ ਤਾਂ ਟਰੱਕ ਅੱਗੇ ਅਚਾਨਕ
ਇਹ ਵੀ ਪੜ੍ਹੋ- ਪੰਜਾਬ 'ਚ 18 ਤਰੀਖ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਤੇ ਕਾਲਜ
ਆਵਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਣ ਲਈ ਟਰੱਕ ਚਾਲਕ ਨੇ ਇਕਦਮ ਬ੍ਰੇਕ ਮਾਰੀ ਪਰ ਤੇਜ਼ ਹੋਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਹਾਈਵੇ ਮਾਰਗ ਦੇ ਡਿਵਾਇਡਰ ’ਤੇ ਜਾ ਚੜ੍ਹਿਆ ਅਤੇ ਡਿਵਾਈਡਰ ’ਤੇ ਲੱਗੀ ਰੇਲਿੰਗ ਨੂੰ ਕਾਫੀ ਦੂਰ ਤੱਕ ਤੋੜਦਾ ਚਲਾ ਗਿਆ ਅਤੇ ਨਾਲ ਹੀ ਮਾਰਗ ’ਤੇ ਲੱਗੇ ਲਾਈਟ ਵਾਲੇ ਖੰਭੇ ਨਾਲ ਜਾ ਟਕਰਾਇਆ ਜਿਸ ਕਾਰਨ ਲਾਈਟ ਦਾ ਖੰਭਾ ਟੁੱਟ ਕੇ ਸਰਵਿਸ ਰੋਡ ’ਤੇ ਜਾ ਡਿਗਿਆ ਅਤੇ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਸੀਨੀਅਰ IAS ਅਫ਼ਸਰਾਂ ਦੇ ਤਬਾਦਲੇ
ਏ.ਐੱਸ.ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਅਜੇ ਉਹ ਹਾਦਸੇ ਵਾਲੀ ਜਗ੍ਹਾ ’ਤੇ ਪਹੁੰਚੇ ਹੀ ਸਨ ਕਿ ਰੈਲਮਾਜਰਾ ਸਾਈਡ ਤੋਂ ਇਕ ਮੋਟਰਸਾਈਕਲ ਆਇਆ ਜਿਸ ਨੂੰ ਮੋਹਨ ਲਾਲ ਪੁੱਤਰ ਜਗਦੀਸ਼ ਕੁਮਾਰ ਵਾਸੀ ਬੜੀ ਹਵੇਲੀ ਰੋਪੜ ਅਤੇ ਉਸ ਦਾ ਪੁੱਤਰ ਰੋਹਨ ਪੁੱਤਰ ਜਗਦੀਸ਼ ਕੁਮਾਰ ਜੋ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ ਇਹ ਦੋਵੇਂ ਪਿਓ-ਪੁੱਤਰ ਜੋ ਪਿੰਡ ਟੌਂਸਾ ਵਿਖੇ ਜਾਗਰਣ ਕਰਨ ਉਪਰੰਤ ਵਾਪਸ ਆਪਣੇ ਘਰ ਰੋਪੜ ਵਿਖੇ ਪਰਤ ਰਹੇ ਸਨ ਕਿ ਜਦੋਂ ਉਹ ਉਪਰੋਕਤ ਸਥਾਨ ’ਤੇ ਪਹੁੰਚੇ ਤਾਂ ਪਤਾ ਨਾ ਲੱਗਣ ਕਰ ਕੇ ਉਨ੍ਹਾਂ ਦਾ ਮੋਟਰਸਾਈਕਲ ਸਰਵਿਸ ਰੋਡ ’ਤੇ ਡਿੱਗੇ ਖੰਭੇ ਨਾਲ ਟਕਰਾ ਗਿਆ ਜਿਸ ਨਾਲ ਦੋਨੋਂ ਪਿਓ-ਪੁੱਤਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਐੱਸ. ਐੱਸ. ਐੱਫ. ਦੀ ਟੀਮ ਵੱਲੋਂ ਸਿਵਲ ਹਸਪਤਾਲ ਰੋਪੜ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਪਿਓ ਦੀ ਮੌਤ ਹੋ ਗਈ ਜਦ ਕਿ ਪੁੱਤਰ ਜੇਰੇ ਇਲਾਜ ਹੈ। ਐੱਸ. ਐੱਸ. ਐੱਫ. ਦੀ ਟੀਮ ਵੱਲੋਂ ਟਰੱਕ ਨੂੰ ਸਾਈਡ ’ਤੇ ਕਰਵਾ ਕੇ ਆਵਜਾਈ ਨੂੰ ਸਚਾਰੂ ਕਰਵਾਇਆ ਗਿਆ ਅਤੇ ਇਸ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਔਰਤ ਨੇ ਪ੍ਰੇਮੀ ਨਾਲ ਮਿਲ ਕੇ ਮੌਤ ਦੇ ਘਾਟ ਉਤਾਰਿਆ ਸੀ ਪਤੀ, cctv ਤੋਂ ਹੋਇਆ ਰੂਹ ਕੰਬਾਊ ਮੌਤ ਦਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੈਕਟਰ-24 ਤੋਂ ਨਸ਼ੀਲਾ ਪਦਾਰਥ ਵੇਚਣ ਵਾਲਾ ਗ੍ਰਿਫ਼ਤਾਰ
NEXT STORY