ਅੰਮ੍ਰਿਤਸਰ (ਜ.ਬ.)-ਬਿਆਸ ਅਤੇ ਬੁੱਟਰ ਦੇ ਰੇਲਵੇ ਲਾਈਨਾਂ ਕੋਲੋਂ ਖੂਨ ਨਾਲ ਲਥਪਥ ਮਿਲੀ ਇਕ ਵਿਅਕਤੀ ਦੀ ਲਾਸ਼ ਦੇ ਅੰਨ੍ਹੇ ਕਤਲ ਦੀ ਗੁੱਥੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਪੁਲਸ ਨੇ ਸੁਲਝਾ ਕੇ ਇਕ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ। ਇਸ਼ਕ ਵਿਚ ਅੰਨ੍ਹੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਰਾਹ ਦਾ ਰੋੜਾ ਬਣ ਰਹੇ ਆਪਣੇ ਪਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਕੇ ਉਸ ਦੀ ਲਾਸ਼ ਮੋਟਰਸਾਈਕਲ ’ਤੇ ਬੰਨ੍ਹ ਕੇ ਬਿਆਸ ਅਤੇ ਬੁੱਟਰ ਦੇ ਰੇਲਵੇ ਲਾਈਨਾਂ ਕੋਲ ਸੁੱਟ ਦਿੱਤੀ ਸੀ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਸਿਵਲ ਹਸਪਤਾਲ 'ਚ ਗੁੰਡਾਗਰਦੀ ਦਾ ਨੰਗਾ-ਨਾਚ
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਐੱਸ. ਐੱਚ. ਓ. ਬਲਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਜੀ. ਆਰ. ਪੀ. ਚੌਕੀ ਬਿਆਸ ਦੇ ਇੰਚਾਰਜ ਐੱਸ. ਆਈ. ਜਗਦੀਸ਼ ਸਿੰਘ ਨੂੰ ਇਕ ਲਾਸ਼ ਮਿਲਣ ਦੀ ਸੂਚਨਾ ਕਿਲੋਮੀਟਰ ਨੰਬਰ 474/26-24 ਦਰਮਿਆਨ ਰੇਲਵੇ ਸਟੇਸ਼ਨ ਬੁਟਾਰੀ ਬਿਆਸ ਪੁਲੀ ਰਈਆ ਵਿਖੇ ਪਈ ਹੋਣ ਬਾਰੇ ਮਿਲੀ, ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਇਆ ਸੀ। ਜਦੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਨ੍ਹਾਂ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਤਾਂ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਕਾਫੀ ਸਫਲਤਾ ਹਾਸਲ ਹੋਈ। ਪੁਲਸ ਵੱਲੋਂ ਜਾਂਚ ਤੋਂ ਬਾਅਦ ਮੁਲਜ਼ਮ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ, ਜ਼ਮਾਨਤ 'ਤੇ ਆਏ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਗ੍ਰਿਫਤਾਰ ਪ੍ਰੇਮੀ ਜੋੜੇ ਦੀ ਪਛਾਣ ਬਲਵਿੰਦਰ ਕੌਰ ਉਰਫ ਬਿੰਦਰੋ ਅਤੇ ਅਮਰ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਦੇ ਪਿਛਲੇ ਕਾਫੀ ਸਮੇਂ ਤੋਂ ਨਾਜਾਇਜ਼ ਸਬੰਧ ਚੱਲਦੇ ਆ ਰਹੇ ਸਨ ਅਤੇ ਬਲਵਿੰਦਰ ਕੌਰ ਉਰਫ ਦਾ ਪਤੀ ਕਸ਼ਮੀਰ ਸਿੰਘ ਇਨ੍ਹਾਂ ਦੇ ਸਬੰਧਾਂ ਵਿਚ ਰੋੜਾ ਬਣਾ ਸੀ, ਜਿਸ ਕਾਰਨ ਇਨ੍ਹਾਂ ਨੇ ਇਕ ਯੋਜਨਾ ਬਣਾਈ ਅਤੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਦੋਵਾਂ ਮੁਲਜ਼ਮਾਂ ਨੇ ਕਸ਼ਮੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਮੋਟਰਸਾਈਕਲ ’ਤੇ ਬੰਨ੍ਹ ਕੇ ਬਿਆਸ ਅਤੇ ਬੁੱਟਰ ਦੇ ਰੇਲਵੇ ਲਾਈਨਾਂ ਕੋਲ ਸੁੱਟ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਇਕੱਠੀਆਂ 2 ਛੁੱਟੀਆਂ
ਉਨ੍ਹਾਂ ਦੱਸਿਆ ਕਿ ਵਾਰਦਾਤ ਵੇਲੇ ਵਰਤੇ ਗਏ ਹਥਿਆਰ ਅਤੇ ਇਕ ਮੋਟਰਸਾਈਕਲ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਪੁਲਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਅਤੇ ਇਨ੍ਹਾਂ ਦੋਵਾਂ ਨੂੰ ਤਿੰਨ ਦਿਨਾਂ ਦੇ ਰਿਮਾਂਡ ’ਤੇ ਲੈ ਕੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਇਨ੍ਹਾਂ ਖਿਲਾਫ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
12 ਗ੍ਰਾਮ ਦੇ ਕਰੀਬ ਹੈਰੋਇਨ, ਨਾਜਾਇਜ਼ ਸ਼ਰਾਬ, ਡਰੱਗ ਮਨੀ ਸਮੇਤ ਚਾਰ ਮੁਲਜ਼ਮ ਕਾਬੂ
NEXT STORY