ਅਬੋਹਰ (ਬਿਊਰੋ) : ਸੂਬੇ ’ਚ ਅਪਰਾਧ ਆਪਣੇ ਸਿਖਰ ’ਤੇ ਪਹੁੰਚ ਚੁੱਕਾ ਹੈ। ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਕਮਜ਼ੋਰ ਹੋ ਚੁੱਕੀ ਹੈ, ਜਿਸ ਕਾਰਨ ਸੂਬੇ ’ਚ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅਜਿਹਾ ਹੀ ਇਕ ਮਾਮਲਾ ਅਬੋਹਰ ’ਚ ਸਾਹਮਣੇ ਆਇਆ ਹੈ, ਜਿਥੇ ਇਕ ਬੱਸ ਕੰਡਕਟਰ ਨੂੰ ਕੁਝ ਨਕਾਬਪੋਸ਼ ਹਮਲਾਵਰਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾ ਰਹੀ ਹੈ, ਜਦੋਂ ਇਕ ਆਪਣੀ ਬਾਈਕ ’ਤੇ ਘਰ ਜਾ ਰਹੇ ਨਿੱਜੀ ਬੱਸ ਦੇ ਡਰਾਈਵਰ ਅਤੇ ਕੰਡਕਟਰ ’ਤੇ ਚਾਰ ਨਕਾਬਪੋਸ਼ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ 30 ਸਾਲਾ ਬੱਸ ਕੰਡਕਟਰ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕਤਲ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਧਮਕੀ ਭਰੀ ਕਾਲ ਮਗਰੋਂ ਬੱਬੂ ਮਾਨ ਦੇ ਘਰ ਦੀ ਵਧਾਈ ਸੁਰੱਖਿਆ, ਨੀਲੇ ਕਾਰਡਾਂ ਬਾਰੇ ਸਖ਼ਤ ਹੁਕਮ ਜਾਰੀ, ਪੜ੍ਹੋ Top 10
ਹਮਲੇ ’ਚ ਬੱਸ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਪੱਤੀ ਸਾਦਿਕ ਚੌਕੀ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਬੱਸ ਕੰਡਕਟਰ ਦੀ ਪਛਾਣ ਭੀਮ ਪੁੱਤਰ ਓਮ ਪ੍ਰਕਾਸ਼ ਵਾਸੀ ਵਰਿਆਮਖੇੜਾ ਵਜੋਂ ਹੋਈ ਹੈ। ਫਿਲਹਾਲ ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਬੇੜੇ ਰਾਹੀਂ ਸਤਲੁਜ ਪਾਰ ਕਰ ਸਕੂਲ ਜਾਂਦੀਆਂ ਵਿਦਿਆਰਥਣਾਂ ਦਾ ਮਾਮਲਾ, ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਖ਼ਤ ਨੋਟਿਸ
ਧਮਕੀ ਭਰੀ ਕਾਲ ਮਗਰੋਂ ਬੱਬੂ ਮਾਨ ਦੇ ਘਰ ਦੀ ਵਧਾਈ ਸੁਰੱਖਿਆ, ਨੀਲੇ ਕਾਰਡਾਂ ਬਾਰੇ ਸਖ਼ਤ ਹੁਕਮ ਜਾਰੀ, ਪੜ੍ਹੋ Top 10
NEXT STORY