ਲੁਧਿਆਣਾ (ਖੁਰਾਣਾ)-ਵਿਧਾਨ ਸਭਾ ਹਲਕਾ ਦੱਖਣੀ ਦੇ ਗਿਆਸਪੁਰਾ ਇਲਾਕੇ ਵਿਚ ਪੈਂਦੇ ਮਹਾਦੇਵ ਨਗਰ ਦੀ ਗਲੀ ਨੰ.1 ਵਿਚ ਰਹਿਣ ਵਾਲੇ ਇਕ ਪ੍ਰਵਾਸੀ ਪਰਿਵਾਰ ਨੂੰ ਨੌਸਰਬਾਜ਼ ਮਹਿਲਾ ਵੱਲੋਂ ਪਰਿਵਾਰ ਦਾ ਰਾਸ਼ਨ ਕਾਰਡ ਬਣਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦੇ ਸੋਨੇ ਦੇ ਗਹਿਣੇ ਉਡਾ ਕੇ ਰਫੂ ਚੱਕਰ ਹੋਣ ਦਾ ਸੰਗੀਨ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਵਿਆਹੁਤਾ ਨੇਹਾ ਕੁਮਾਰੀ ਨੇ ਦੱਸਿਆ ਕਿ ਉਹ ਆਪਣੀ ਵਿਆਹੀ ਹੋਈ ਭੈਣ ਦੇ ਨਾਲ ਆਪਣੇ ਪੇਕੇ ਘਰ ਵਿਚ ਰਹਿਣ ਲਈ ਆਈ ਹੋਈ ਸੀ। ਇਸ ਦੌਰਾਨ ਜਦੋਂ ਉਨ੍ਹਾਂ ਦੀ ਮਾਂ ਬਾਜ਼ਾਰ ਵਿਚ ਕਿਸੇ ਕੰਮ ਕਾਰਨ ਗਈ ਤਾਂ ਰਸਤੇ ਵਿਚ ਇਕ ਅਣਪਛਾਤੇ ਨੌਸਰਬਾਜ਼ ਔਰਤ ਮਿਲੀ ਜਿਸ ਨੇ ਉਨ੍ਹਾਂ ਦੀ ਮਾਂ ਨੂੰ ਰਾਸ਼ਨ ਕਾਰਡ ਬਣਵਾਉਣ ਅਤੇ ਮੁਫਤ ਰਾਸ਼ਨ ਦਿਵਾਉਣ ਦਾ ਝਾਂਸਾ ਦਿੰਦੇ ਨਾਲ ਚੱਲਣ ਲਈ ਕਿਹਾ।
ਇਹ ਵੀ ਪੜ੍ਹੋ- ਡਿਪੋਰਟ ਹੋਏ ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚਦਿਆਂ ਹੀ ਮਿਲਣਗੀਆਂ ਸਹੂਲਤਾਂ, CM ਮਾਨ ਪਹੁੰਚੇ ਅੰਮ੍ਰਿਤਸਰ
ਇਸ ਦੌਰਾਨ ਉਨ੍ਹਾਂ ਦੀ ਮਾਂ ਨੌਸਰਬਾਜ਼ ਔਰਤ ਦੀਆਂ ਗੱਲਾਂ ਦੇ ਜਾਲ ਵਿਚ ਫਸ ਗਈ ਅਤੇ ਘਰ ਜਾ ਕੇ ਦੋਵੇਂ ਭੈਣਾਂ ਨੂੰ ਵੀ ਰਾਸ਼ਨ ਕਾਰਡ ਬਣਵਾਉਣ ਲਈ ਨਾਲ ਲੈ ਗਈ। ਨੇਹਾ ਕੁਮਾਰੀ ਦੇ ਮੁਤਾਬਕ ਉਨ੍ਹਾਂ ਨੇ ਮਹਿਲਾ ਨੂੰ ਇਹ ਕਹਿੰਦੇ ਹੋਏ ਨਾਲ ਚੱਲਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਉਨ੍ਹਾਂ ਨੂੰ ਨਹੀਂ ਜਾਣਦੀ, ਜਦੋਂਕਿ ਨੌਸਰਬਾਜ਼ ਔਰਤ ਨੇ ਇਕ ਵਾਰ ਫਿਰ ਸ਼ਿਵ ਪਰਿਵਾਰ ਨੂੰ ਗੁੰਮਰਾਹ ਕਰਦੇ ਹੋਏ ਦੱਸਿਆ ਕਿ ਉਹ ਨੇੜੇ ਦੇ ਇਲਾਕੇ ਵਿਚ ਰਹਿੰਦੀ ਹੈ ਅਤੇ ਸਮਾਜ ਸੇਵਾ ਵਜੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਰਾਸ਼ਨ ਕਾਰਡ ਬਣਵਾਉਣ ਦਾ ਕੰਮ ਕਰ ਰਹੀ ਹੈ ਤਾਂ ਕਿ ਗਰੀਬ ਪਰਿਵਾਰਾਂ ਨੂੰ ਮੁਫਤ ਰਾਸ਼ਨ ਮਿਲ ਸਕੇ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਡਰਾਈ ਡੇਅ ਘੋਸ਼ਿਤ
ਇਸ ਦੌਰਾਨ ਨੌਸਰਬਾਜ਼ ਔਰਤ ਨੇ ਬੜੀ ਚਲਾਕੀ ਨਾਲ ਦੋਵੇਂ ਭੈਣਾਂ ਅਤੇ ਮਾਂ ਨੂੰ ਪਹਿਨੇ ਹੋਏ ਸੋਨੇ ਦੇ ਗਹਿਣੇ ਉਤਾਰ ਕੇ ਘਰ ਵਿਚ ਰੱਖਣ ਲਈ ਕਿਹਾ ਤਾਂਕਿ ਪਰਿਵਾਰ ਦੇ ਰਾਸ਼ਨ ਕਾਰਡ ਬਣਾਉਣ ਦੌਰਾਨ ਕੋਈ ਰੁਕਾਵਟ ਨਾ ਆਵੇ। ਨੌਸਰਬਾਜ਼ ਔਰਤ ਉਨ੍ਹਾਂ ਨੂੰ ਇਕ ਖਾਲੀ ਪਲਾਟ ਵਿਚ ਲੈ ਗਈ ਜਿਥੇ ਉਨ੍ਹਾਂ ਨੂੰ ਇਹ ਕਹਿੰਦੇ ਹੋਏ ਇੰਤਜ਼ਾਰ ਕਰਨ ਲਈ ਕਿਹਾ ਗਿਆ ਕਿ ਉਹ ਇਲਾਕੇ ਦੀਆਂ ਹੋਰ ਔਰਤਾਂ ਨੂੰ ਵੀ ਬੁਲਾ ਕੇ ਲਿਆਉਂਦੀ ਹੈ ਤਾਂਕਿ ਸਾਰਿਆਂ ਦੇ ਰਾਸ਼ਨ ਕਾਰਡ ਇਕੱਠੇ ਹੀ ਬਣਵਾਏ ਜਾ ਸਕਣ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਤੋਂ ਚੱਲੇਗੀ ਸਪੈਸ਼ਲ ਰੇਲਗੱਡੀ
ਨੇਹਾ ਕੁਮਾਰੀ ਨੇ ਦੱਸਿਆ ਕਿ ਉਕਤ ਨੌਸਰਬਾਜ਼ ਔਰਤ ਉਨ੍ਹਾਂ ਨੂੰ ਖਾਲੀ ਪਲਾਟ ਵਿਚ ਬਿਠਾ ਕੇ ਵਾਪਸ ਉਨ੍ਹਾਂ ਦੇ ਘਰ ਆਈ ਅਤੇ ਘਰ ਵਿਚ ਖੇਡ ਰਹੇ ਉਸ ਦੇ ਬੱਚਿਆਂ ਨੂੰ ਗੱਲਾਂ ਵਿਚ ਲਗਾ ਕੇ ਘਰ ਵਿਚ ਰੱਖੇ ਹੋਏ ਕੰਨ ਦੇ ਕਾਂਟੇ, ਮੰਗਲਸੂਤਰ, ਸੋਨੇ ਦੇ ਗਹਿਣੇ ਉਡਾ ਕੇ ਰਫੂ ਚੱਕਰ ਹੋ ਗਈ। ਮਾਮਲੇ ਨੂੰ ਲੈ ਕੇ ਇਲਾਕੇ ਦੇ ਸਮਾਜਸੇਵੀ ਸੰਦੀਪ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਠੱਗ ਔਰਤਾਂ ਦਾ ਗਿਰੋਹ ਸਰਗਰਮ ਹੈ ਜੋ ਕਿ ਵੱਖ ਵੱਖ ਪਰਿਵਾਰਾਂ ਦੀਆਂ ਔਰਤਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕੀਆਂ ਹਨ। ਸੰਦੀਪ ਸ਼ੁਕਲਾ ਨੇ ਪ੍ਰਵਾਸੀ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਨੌਸਰਬਾਜ਼ ਗਿਰੋਹ ਤੋਂ ਚੌਕੰਨੇ ਰਹਿਣ ਤਾਂ ਕਿ ਕਿਸੇ ਵੀ ਪਰਿਵਾਰ ਦੇ ਨਾਲ ਧੋਖਾ ਨਾ ਹੋ ਸਕੇ।
ਇਹ ਵੀ ਪੜ੍ਹੋ- ਡਿਪੋਰਟ ਹੋਏ 119 ਭਾਰਤੀਆਂ ਨੂੰ ਰਿਸੀਵ ਕਰਨਗੇ CM ਮਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਤੋਂ ਡਿਪੋਰਟ ਨੌਜਵਾਨਾਂ ਨੂੰ ਲੈ ਕੇ ਪੰਜਾਬ 'ਚ ਮਚੀ ਹਲਚਲ, ਏਜੰਟ ਦੇ ਸਹੁਰੇ ਘਰ ਜਾ ਕੇ ਪਾ 'ਤੀ ਕਾਰਵਾਈ
NEXT STORY