ਸੰਗਰੂਰ : ਸ਼ਹਿਰ ਦੇ ਬਲਦ ਖੁਰਦ ਪਿੰਡ 'ਚ ਇਕ ਫੈਕਟਰੀ 'ਚ ਨਕਲੀ ਦੁੱਧ ਬਣਾ ਕੇ ਵੇਚਣ ਵਾਲੇ 4 ਲੋਕਾਂ ਨੂੰ ਸੰਗਰੂਰ ਪੁਲਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਸੰਗਰੂਰ ਪੁਲਸ ਨੇ ਨਕਲੀ ਦੁੱਧ ਤਿਆਰ ਕਰਨ ਦੇ ਦੋਸ਼ 'ਚ 2 ਔਰਤਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਪ੍ਰਿਤਪਾਲ ਸਿੰਘ ਥਿੰਦ ਐੱਸ. ਐੱਸ. ਪੀ. ਨੇ ਦੱਸਿਆ ਕਿ ਮਾੜੇ ਅਨਸਰਾਂ ਅਤੇ ਮਿਲਾਵਟਖੋਰਾਂ ਵਿਰੁੱਧ ਵਿੱਢੀ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮਂੇ ਭਾਰੀ ਸਫਲਤਾ ਮਿਲੀ, ਜਦੋਂ ਸੇਵਾ ਸਿੰਘ ਮੱਲ੍ਹੀ ਐੱਸ. ਪੀ. (ਇਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਪੁਲਸ ਪਾਰਟੀ ਦੀ ਗਸ਼ਤ ਦੌਰਾਨ ਬਲਦ ਕੈਂਚੀਆਂ ਮੌਜੂਦ ਸਨ। ਉਸ ਸਮੇਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਮੱਖਣ ਸਿੰਘ, ਲਖਵਿੰਦਰ ਸਿੰਘ ਉਰਫ ਲੱਖਾ, ਗੁਰਮੀਤ ਕੌਰ, ਗੁਰਪ੍ਰੀਤ ਕੌਰ ਵਾਸੀ ਬਲਦ ਖੁਰਦ ਆਪਣੇ ਰਿਹਾਇਸ਼ੀ ਮਕਾਨ ਦੇ ਨਾਲ ਆਪਣੀ ਜਗ੍ਹਾ 'ਚ ਬਣਾਈ ਦੁੱਧ ਦੀ ਡੇਅਰੀ 'ਤੇ ਨਕਲੀ ਦੁੱਧ ਤਿਆਰ ਕਰਕੇ ਆਮ ਜਨਤਾ ਨੂੰ ਅਸਲੀ ਦੱਸ ਕੇ ਸਪਲਾਈ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਥਾਣੇਦਾਰ ਹਰਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਪ੍ਰੇਮਪਾਲ ਸਿੰਘ ਡੀ. ਐੱਚ. ਓ. ਜ਼ਿਲਾ ਸੰਗਰੂਰ ਨੂੰ ਨਾਲ ਲੈ ਕੇ ਰੇਡ ਕਰਕੇ, ਇਨ੍ਹਾਂ ਦੇ ਕਬਜ਼ੇ 'ਚੋਂ 2200 ਲੀਟਰ ਜਾਅਲੀ ਦੁੱਧ ਤੋਂ ਇਲਾਵਾ ਦੁੱਧ ਠੰਡਾ ਕਰਨ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਜੋ ਫਿੱਟ ਕੀਤੀਆਂ ਹੋਈਆਂ ਹਨ। ਇਨ੍ਹਾਂ ਮਸ਼ੀਨਾਂ ਨੂੰ ਖਾਲੀ ਕਰਕੇ ਜਾਅਲੀ ਦੁੱਧ ਬਰਾਮਦ ਕੀਤਾ ਗਿਆ ਅਤੇ ਦੋਸ਼ੀਆ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ।
ਵਿਧਾਨ ਸਭਾ ਹਲਕਾ ਰਾਏਕੋਟ (ਦਿਹਾਤੀ) ਦੀ ਸੀਟ ਦਾ ਇਤਿਹਾਸ
NEXT STORY