ਬਿਜ਼ਨੈੱਸ ਡੈਸਕ - ਸਟੇਟ ਬੈਂਕ ਆਫ਼ ਇੰਡੀਆ (SBI) ਨੇ ਸੋਸ਼ਲ ਮੀਡੀਆ ਪਲੇਟਫਾਰਮ 'X' ਰਾਹੀਂ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਉਸਦੀਆਂ ਯੂਨੀਫਾਈਡ ਪੇਮੈਂਟ ਇੰਟਰਫੇਸ (UPI) ਸੇਵਾਵਾਂ 6 ਅਗਸਤ ਭਾਵ ਭਲਕੇ ਕੁਝ ਸਮੇਂ ਲਈ ਕੰਮ ਨਹੀਂ ਕਰੇਗੀ। ਬੈਂਕ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਕਦਮ ਰੱਖ-ਰਖਾਅ ਤਹਿਤ ਚੁੱਕਿਆ ਗਿਆ ਹੈ। ਆਪਣੇ ਖ਼ਾਤਾਧਾਰਕਾਂ ਲਈ ਡਿਜੀਟਲ ਲੈਣ-ਦੇਣ ਸੇਵਾਵਾਂ ਨੂੰ ਬਿਹਤਰ ਅਤੇ ਸੁਰੱਖਿਅਤ ਬਣਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬੱਚੇ ਦਾ ਜਨਮ ਹੁੰਦੇ ਹੀ ਹਰ ਮਹੀਨੇ ਮਿਲਣਗੇ 23,000 ਰੁਪਏ, ਘੱਟ ਆਮਦਨ ਵਾਲਿਆਂ ਨੂੰ ਮਿਲਗਾ ਵਾਧੂ ਲਾਭ
SBI ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਭਲਕੇ UPI ਸੇਵਾ ਸਵੇਰੇ 1:00 ਵਜੇ ਤੋਂ 1:20 ਵਜੇ ਤੱਕ ਸਿਰਫ 20 ਮਿੰਟ ਲਈ ਬੰਦ ਰਹਿਣ ਵਾਲੀਆਂ ਹਨ। ਇਸ ਸਮੇਂ ਦੌਰਾਨ, ਖ਼ਾਤਾਧਾਰਕ ਮੁੱਖ UPI ਸੇਵਾ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਦੇ ਨਾਲ ਹੀ ਬੈਂਕ ਨੇ ਵਿਕਲਪ ਵਜੋਂ UPI ਲਾਈਟ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : Post Office ਬੰਦ ਕਰੇਗਾ 50 ਸਾਲ ਪੁਰਾਣੀ Service, ਜਾਣੋ ਕਿਉਂ ਲਿਆ ਗਿਆ ਇਹ ਫ਼ੈਸਲਾ
ਜਾਣੋ UPI ਲਾਈਟ ਸੇਵਾਵਾਂ ਬਾਰੇ
UPI ਲਾਈਟ ਛੋਟੇ ਅਤੇ ਤੇਜ਼ ਲੈਣ-ਦੇਣ ਲਈ ਤਿਆਰ ਕੀਤੀ ਗਈ ਹੈ। ਇਸ ਨਾਲ 1,000 ਤੋਂ 5,000 ਰੁਪਏ ਤੱਕ ਦਾ ਲੈਣ-ਦੇਣ ਕਰ ਸਕਦੇ ਹੋ। ਇਸ ਸਹੂਲਤ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸਨੂੰ ਰੀਅਲ-ਟਾਈਮ ਬੈਂਕ ਪ੍ਰੋਸੈਸਿੰਗ ਦੀ ਲੋੜ ਨਹੀਂ ਹੈ, ਜਿਸ ਨਾਲ ਲੈਣ-ਦੇਣ ਅਸਫਲ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਤੁਸੀਂ ਇਸਨੂੰ ਆਸਾਨੀ ਨਾਲ ਕਰਿਆਨੇ ਦਾ ਸਮਾਨ ਖਰੀਦਣ, ਆਵਾਜਾਈ ਦਾ ਕਿਰਾਇਆ ਦੇਣ ਜਾਂ ਛੋਟੇ ਖਰਚਿਆਂ ਲਈ ਵਰਤ ਸਕਦੇ ਹੋ। ਇੱਕ ਹੋਰ ਫਾਇਦਾ ਇਹ ਹੈ ਕਿ ਇਹ ਸਹੂਲਤ ਮੁੱਖ UPI ਨੈੱਟਵਰਕ 'ਤੇ ਨਿਰਭਰ ਨਹੀਂ ਕਰਦੀ ਹੈ, ਇਸ ਲਈ ਮੁੱਖ ਸੇਵਾਵਾਂ ਬੰਦ ਹੋਣ 'ਤੇ ਵੀ UPI ਲਾਈਟ ਰਾਹੀਂ ਲੈਣ-ਦੇਣ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸੋਨੇ ਨੇ ਮਾਰੀ ਵੱਡੀ ਛਾਲ, 1 ਲੱਖ ਦੇ ਪਾਰ ਪਹੁੰਚੀ ਕੀਮਤ, ਚਾਂਦੀ ਵੀ ਹੋਈ ਮਜ਼ਬੂਤ
UPI Lite ਦੀ ਵਰਤੋਂ ਕਿਵੇਂ ਕਰੀਏ?
SBI ਦੇ ਖ਼ਾਤਾਧਾਰਕਾਂ ਲ਼ਈ UPI Lite ਦੀ ਪ੍ਰਕਿਰਿਆ ਬਹੁਤ ਸਰਲ ਹੈ।
Google Pay, PhonePe ਜਾਂ Paytm ਵਰਗੀ ਕੋਈ ਵੀ UPI ਐਪ ਖੋਲ੍ਹਣੀ ਹੋਵੇਗੀ।
UPI Lite ਵਿਕਲਪ ਚੁਣੋ ਅਤੇ ਲੋੜੀਂਦੀ ਜਾਣਕਾਰੀ ਭਰੋ।
ਜਦੋਂ ਤੁਸੀਂ 500 ਜਾਂ 1,000 ਰੁਪਏ ਦੀ ਰਕਮ ਜੋੜਦੇ ਹੋ, ਤਾਂ ਆਪਣਾ SBI ਖਾਤਾ ਚੁਣੋ ਅਤੇ UPI PIN ਦਰਜ ਕਰੋ, ਤਾਂ ਤੁਹਾਡਾ UPI Lite ਕਿਰਿਆਸ਼ੀਲ ਹੋ ਜਾਵੇਗਾ।
ਇਸ ਤੋਂ ਬਾਅਦ, ਜਦੋਂ ਵੀ ਤੁਸੀਂ ਚਾਹੋ, ਤੁਸੀਂ ਉਸੇ ਐਪ ਰਾਹੀਂ ਆਪਣੇ UPI Lite ਵਾਲੇਟ ਵਿੱਚ ਪੈਸੇ ਜੋੜ ਸਕਦੇ ਹੋ।
ਇਹ ਵੀ ਪੜ੍ਹੋ : ਹਰ OTP ਲਈ ਕਰਨਾ ਪਵੇਗਾ ਭੁਗਤਾਨ ! ਇਸ ਨਵੇਂ ਨਿਯਮ ਨਾਲ ਪ੍ਰਭਾਵਿਤ ਹੋਵੇਗਾ ਆਮ ਆਦਮੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Post Office ਦੀ ਸ਼ਾਨਦਾਰ ਸਕੀਮ! ਹਰ ਮਹੀਨੇ 20,000 ਦੀ ਇਨਕਮ, ਜਾਣੋ ਕਿਵੇਂ
NEXT STORY