ਸ੍ਰੀ ਮੁਕਤਸਰ ਸਾਹਿਬ,(ਪਵਨ ਤਨੇਜਾ, ਖੁਰਾਣਾ) : ਵਰਕ ਪਰਮਿਟ 'ਤੇ ਮਲੇਸ਼ੀਆ ਗਈ ਪੰਜਾਬੀ ਲੜਕੀ ਦਾ ਸ਼ੱਕੀ ਹਾਲਾਤ 'ਚ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਸਰਾਏਨਾਗਾ ਦੀ ਲੜਕੀ ਸ਼ਰਨਜੀਤ ਕੌਰ 24 ਸਪੁਤਰੀ ਟੇਕ ਸਿੰਘ ਸਰਾਏਨਾਗਾ ਦਾ ਮਲੇਸ਼ੀਆਂ 'ਚ ਸ਼ੱਕੀ ਹਾਲਾਤ 'ਚ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਮ੍ਰਿਤਕ ਦੇਹ ਅੱਜ ਮਲੇਸ਼ੀਆਂ ਤੋਂ ਪਿੰਡ ਸਰਾਏ ਨਾਗਾ ਲਿਆਂਦੀ ਗਈ। ਜਿਸ ਦਾ ਅੰਤਿਮ ਸੰਸਕਾਰ ਪਿੰਡ ਸਰਾਏਨਾਗਾ ਦੇ ਸ਼ਮਸ਼ਾਨ ਘਾਟ 'ਚ ਧਾਰਮਿਕ ਰੀਤੀ ਰਿਵਾਜ ਨਾਲ ਕੀਤਾ ਗਿਆ। ਇਸ ਮੌਕੇ ਬਲਾਕ ਬਰੀਵਾਲਾ, ਬਲਾਕ ਸ੍ਰੀ ਮੁਕਤਸਰ ਸਾਹਿਬ, ਬਲਾਕ ਦੋਦਾ, ਬਲਾਕ ਚਿਬੜਾਂਵਾਲੀ, ਬਲਾਗ ਮਾਂਗਟ ਵਧਾਈ, ਕੋਟਕਪੂਰਾ ਦੀ ਸਾਧ ਸੰਗਤ ਤੋਂ ਇਲਾਵਾ ਪਿੰਡ ਸਰਾਏਨਾਗਾ ਦੇ ਸਮੂਹ ਲੋਕ ਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੋਤਰੇ ਕਰਨਬੀਰ ਸਿੰਘ ਬਰਾੜ ਸਰਾਏਨਾਗਾ ਤੇ ਕਾਂਗਰਸ ਦੇ ਜਿਲਾ ਫਰੀਦਕੋਟ ਦੇ ਮੀਤ ਪ੍ਰਧਾਨ ਰਣਜੀਤ ਸਿੰਘ ਵਡੇਰਾ ਨੇ ਵਿਸ਼ੇਸ਼ ਤੌਰ 'ਤੇ ਇਸ ਦੁੱਖ ਦੀ ਘੜੀ 'ਚ ਸ਼ਮੂਲੀਅਤ ਕੀਤੀ।
550ਵੇਂ ਪ੍ਰਕਾਸ਼ ਪੁਰਬ ਦੀ ਲਾਈਵ ਕਵਰੇਜ ਦੇਖੋ ਸਵੇਰੇ 8 ਵਜੇ ਤੋਂ
NEXT STORY