ਕਪੂਰਥਲਾ, (ਮੱਲ੍ਹੀ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸ਼ੇਰਪੁਰ ਦੋਨਾਂ ਦੇ ਵਸਨੀਕ ਪ੍ਰਮੋਦ ਕੁਮਾਰ ਯਾਦਵ ਦੇ ਹੋਣਹਾਰ ਪੁੱਤਰ ਚਮਕੌਰ ਸਿੰਘ (10 ਸਾਲ) ਦੀ ਕੱਲ ਸ਼ਾਮ ਨੂੰ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਪ੍ਰਮੋਦ ਕੁਮਾਰ ਯਾਦਵ ਨੇ ਦੱਸਿਆ ਕਿ ਚਮਕੌਰ ਸਿੰਘ ਬੀਤੇ ਦਿਨ ਸ਼ਾਮ ਨੂੰ ਘਰ ਦੇ ਸਾਹਮਣੇ ਖੇਡ ਰਿਹਾ ਸੀ ਕਿ ਤੇਜ਼ ਰਫਤਾਰ ਅਣਪਛਾਤੇ ਵਾਹਨ ਦੀ ਲਪੇਟ 'ਚ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਦਾ ਅੱਜ ਸਵੇਰੇ ਪਿੰਡ ਸ਼ੇਰਪੁਰ ਦੋਨਾ ਦੇ ਸ਼ਮਸ਼ਾਨ ਘਾਟ 'ਚ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਲਿਖਤੀ ਸੂਚਨਾ ਦਿੱਤੀ ਗਈ ਹੈ।
ਦਲਿਤ ਲੜਕੀਆਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਅਤਿ-ਸ਼ਰਮਨਾਕ
NEXT STORY