ਚੰਡੀਗੜ੍ਹ (ਸੁਸ਼ੀਲ) - ਨਸ਼ੀਲਾ ਪਦਾਰਥ ਸਪਲਾਈ ਕਰਨ ਵਾਲੀ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਪੁਲਸ ਨੇ ਸ਼ਨੀਵਾਰ ਰਾਤ ਵੱਖ-ਵੱਖ ਥਾਵਾਂ ਤੋਂ ਨਾਕਾ ਲਾ ਕੇ ਦਬੋਚ ਲਿਆ। ਇੰਦਰਾ ਕਾਲੋਨੀ ਵਾਸੀ ਰਣਜੀਤ ਕੋਲੋਂ 95 ਗ੍ਰਾਮ ਚਰਸ, ਧਨਾਸ ਦੇ ਆਸ਼ੀਸ਼ ਤੋਂ 10 ਨਸ਼ੇ ਦੇ ਟੀਕੇ ਤੇ ਮਲੋਆ ਵਾਸੀ ਔਰਤ ਸ਼ਕਤੀ ਕੋਲੋਂ 15 ਗ੍ਰਾਮ ਸਮੈਕ ਤੇ 30 ਨਸ਼ੀਲੇ ਟੀਕੇ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਨਸ਼ੀਲਾ ਪਦਾਰਥ ਕਾਲੋਨੀਆਂ 'ਚ ਸਪਲਾਈ ਕਰਦੇ ਹਨ। ਮਨੀਮਾਜਰਾ, ਸੈਕਟਰ-36 ਤੇ ਮਲੋਆ ਥਾਣਾ ਪੁਲਸ ਨੇ ਤਿੰਨਾਂ ਖਿਲਾਫ ਮਾਮਲਾ ਦਰਜ ਕਰ ਲਿਆ। ਮਨੀਮਾਜਰਾ ਥਾਣਾ ਮੁਖੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੰਦਰਾ ਕਾਲੋਨੀ ਵਾਸੀ ਰਣਜੀਤ ਸਿੰਘ ਚਰਸ ਦੀ ਸਪਲਾਈ ਕਰਨ ਜਾ ਰਿਹਾ ਹੈ। ਪੁਲਸ ਨੇ ਸ਼ਿਵਾਲਿਕ ਗਾਰਡਨ ਨੇੜੇ ਸਕੂਲ ਕੋਲ ਨਾਕਾ ਲਾ ਕੇ ਰਣਜੀਤ ਨੂੰ ਦਬੋਚ ਲਿਆ। ਤਲਾਸ਼ੀ ਦੌਰਾਨ ਉਸਦੀ ਜੇਬ 'ਚੋਂ 95 ਗ੍ਰਾਮ ਚਰਸ ਬਰਾਮਦ ਹੋਈ। ਉਥੇ ਹੀ ਮਲੋਆ ਥਾਣਾ ਪੁਲਸ ਨੇ ਚੋਰੀ ਤੇ ਸਨੈਚਿੰਗ ਰੋਕਣ ਲਈ ਫਿਸ਼ ਮਾਰਕੀਟ ਨੇੜੇ ਨਾਕਾ ਲਾਇਆ ਹੋਇਆ ਸੀ, ਇਸ ਦੌਰਾਨ ਬੈਗ ਲੈ ਕੇ ਆ ਰਹੀ ਔਰਤ ਪੁਲਸ ਨੂੰ ਵੇਖ ਕੇ ਵਾਪਿਸ ਜਾਣ ਲੱਗੀ ਤਾਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸਦੇ ਬੈਗ 'ਚੋਂ 30 ਨਸ਼ੀਲੇ ਟੀਕੇ ਤੇ 15 ਗ੍ਰਾਮ ਸਮੈਕ ਬਰਾਮਦ ਹੋਈ। ਇਸਦੇ ਇਲਾਵਾ ਸੈਕਟਰ-36 ਥਾਣਾ ਪੁਲਸ ਨੇ ਵੀ ਨਸ਼ੀਲੇ ਟੀਕੇ ਸਪਲਾਈ ਕਰਨ ਜਾ ਰਹੇ ਨੌਜਵਾਨ ਨੂੰ ਸੈਕਟਰ-41/42 ਦੇ ਸਮਾਲ ਚੌਕ ਨੇੜੇ ਨਾਕਾ ਲਾ ਕੇ ਦਬੋਚ ਲਿਆ। ਤਲਾਸ਼ੀ ਦੌਰਾਨ ਨੌਜਵਾਨ ਦੀ ਜੇਬ 'ਚੋਂ 10 ਨਸ਼ੇ ਦੇ ਟੀਕੇ ਬਰਾਮਦ ਹੋਏ। ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ੀਲੇ ਟੀਕੇ ਅੰਬਾਲਾ ਤੋਂ ਲੈ ਕੇ ਆਉਂਦਾ ਹੈ।
12 ਲੱਖ ਖਰਚੇ ਪਰ ਮਹਿਲਾ ਪੁਲਸ ਕਰਮਚਾਰੀਆਂ ਨੂੰ ਨਹੀਂ ਮਿਲੀ ਮੋਬਾਇਲ ਟਾਇਲਟਸ ਦੀ ਸਹੂਲਤ
NEXT STORY