ਬਠਿੰਡਾ (ਸੁਖਵਿੰਦਰ) - ਕੋਤਵਾਲੀ ਪੁਲਸ ਨੇ ਡੇਰਾ ਪ੍ਰੇਮੀਆਂ ਨੂੰ ਵਾਕੀ-ਟਾਕੀ ਸੈੱਟ ਦੇਣ ਵਾਲੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਿੰਘ ਸਭਾ ਗੁਰਦੁਆਰਾ ਸਾਹਿਬ ਨਜ਼ਦੀਕ ਇਕ ਸਾਊਂਡ ਦੀ ਦੁਕਾਨ 'ਤੇ ਕੁਝ ਵਿਅਕਤੀ ਪ੍ਰੇਮੀਆਂ ਨੂੰ ਧੋਖੇ ਨਾਲ ਵਾਕੀ-ਟਾਕੀ ਸੈੱਟ ਦੇ ਰਹੇ ਹਨ। ਏ. ਐੱਸ. ਆਈ. ਬਲਵੰਤ ਸਿੰਘ ਨੇ ਛਾਪੇਮਾਰੀ ਕਰ ਕੇ ਉਕਤ ਜਗ੍ਹਾ ਤੋਂ ਸੰਤੋਖ ਸਿੰਘ ਅਤੇ ਮਨਮੋਹਨ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀ ਸਾਊਂਡ ਤੇ ਕੈਟਰਿੰਗ ਦਾ ਕੰਮ ਕਰਦੇ ਹਨ ਅਤੇ ਇਨ੍ਹਾਂ ਕੋਲ ਇਕ ਦੂਸਰੇ ਨਾਲ ਗੱਲਬਾਤ ਕਰਨ ਲਈ ਵਾਕੀ-ਟਾਕੀ ਸੈੱਟ ਰੱਖੇ ਹੋਏ ਸਨ। ਮੁਲਜ਼ਮ ਇਹ ਕਹਿ ਕੇ ਪ੍ਰੇਮੀਆਂ ਨੂੰ ਇਹ ਸੈੱਟ ਵੇਚ ਰਹੇ ਸਨ ਕਿ ਉਕਤ ਸੈੱਟ ਧਰਨਾ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਕੰਮ ਆਉਣਗੇ। ਪੁਲਸ ਨੇ ਮੌਕੇ ਤੋਂ 5 ਵਾਕੀ-ਟਾਕੀ ਸੈੱਟ ਵੀ ਬਰਾਮਦ ਕੀਤੇ ਹਨ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਆਦਰਸ਼ ਸਕੂਲਾਂ ਨੂੰ ਆਪਣੇ ਅਧੀਨ ਲਵੇ ਸਰਕਾਰ : ਭਗਵੰਤ ਮਾਨ
NEXT STORY