ਚੰਡੀਗੜ੍ਹ (ਸੰਦੀਪ) - ਸੈਕਟਰ-29 ਦੇ ਜੰਗਲੀ ਇਲਾਕੇ ਵਿਚ ਕਾਲ ਸੈਂਟਰ ਵਿਚ ਕੰਮ ਕਰਨ ਵਾਲੀ ਲੜਕੀ ਨਾਲ ਆਟੋ ਚਾਲਕ ਤੇ ਉਸ ਦੇ ਸਾਥੀ ਵਲੋਂ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਦੇ ਮਾਮਲੇ ਵਿਚ ਪੁਲਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕਰਨ ਲਈ ਪੁਲਸ ਨੇ ਅਦਾਲਤ ਦੇ ਹੁਕਮਾਂ 'ਤੇ ਸ਼ਨਾਖਤ ਪਰੇਡ ਕਰਵਾਈ। ਪੀੜਤਾ ਨੇ ਇਸ ਮੁਲਜ਼ਮ ਦੀ ਪਛਾਣ ਕਰ ਲਈ।
ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਮੁਹੰਮਦ ਇਰਫਾਨ ਦੇ ਰਿਮਾਂਡ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ ਦਿੱਲੀ 'ਚ ਰਹਿਣ ਵਾਲੇ ਕਮਲ ਹਸਨ ਉਰਫ ਦਿਲ ਨੂੰ ਗ੍ਰਿਫਤਾਰ ਕੀਤਾ ਸੀ। ਉਥੇ ਹੀ ਪੁਲਸ ਨੇ ਤਿੰਨ ਦਿਨਾਂ ਦੇ ਰਿਮਾਂਡ ਤੋਂ ਬਾਅਦ ਮੁਲਜ਼ਮ ਮੁਹੰਮਦ ਇਰਫਾਨ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਉਥੇ ਹੀ ਅਦਾਲਤ ਨੇ ਪੁਲਸ ਵਲੋਂ ਦੂਸਰੇ ਮੁਲਜ਼ਮ ਕਮਲ ਹਸਨ ਉਰਫ ਦਿਲ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜ਼ਿਲਾ ਅਦਾਲਤ ਵਿਚ ਲਿਆਉਣ ਦੀ ਪਟੀਸ਼ਨ ਵੀ ਮਨਜ਼ੂਰ ਕਰ ਲਈ। ਜੇਲ ਪ੍ਰਸ਼ਾਸਨ ਉਸ ਨੂੰ ਸ਼ਨੀਵਾਰ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕਰੇਗਾ, ਇਸ ਤੋਂ ਬਾਅਦ ਪੁਲਸ ਉਸ ਦੀ ਅੱਗੇ ਦੀ ਜਾਂਚ, ਮੈਡੀਕਲ ਆਦਿ ਲਈ ਰਿਮਾਂਡ ਹਾਸਲ ਕਰੇਗੀ।
ਯੋਜਨਾ ਤਹਿਤ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਮੁਲਜ਼ਮਾਂ ਨੇ ਪੂਰੀ ਯੋਜਨਾ ਨਾਲ ਸੈਕਟਰ-29 ਦੇ ਜੰਗਲੀ ਇਲਾਕੇ 'ਚ ਪੀੜਤਾ ਨਾਲ ਸਮੂਹਿਕ ਜਬਰ-ਜ਼ਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦਿੱਲੀ ਨਿਵਾਸੀ ਮੁਲਜ਼ਮ ਕਮਲ ਹਸਨ ਤੇ ਮੁਹੰਮਦ ਇਰਫਾਨ ਆਪਸ 'ਚ ਰਿਸ਼ਤੇਦਾਰ ਹਨ। ਵਾਰਦਾਤ ਸਮੇਂ ਕਮਲ ਹਸਨ ਆਪਣੇ ਰਿਸ਼ਤੇਦਾਰ ਇਰਫਾਨ ਕੋਲ ਘੁੰਮਣ ਲਈ ਆਇਆ ਹੋਇਆ ਸੀ। ਇਸ ਦੌਰਾਨ ਹੀ ਕਮਲ ਨੇ ਇਰਫਾਨ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਸੀ, ਜਿਸ ਤੋਂ ਬਾਅਦ ਦੋਵਾਂ ਨੇ ਸ਼ਰਾਬ ਪੀਤੀ ਤੇ ਫਿਰ ਨਿਕਲੇ ਸਨ ਇਕ ਲੜਕੀ ਦੀ ਭਾਲ 'ਚ।
ਮੁਲਜ਼ਮਾਂ ਨੇ ਪਹਿਲਾਂ ਲੜਕੀ ਨੂੰ ਆਟੋ ਦੀ ਭਾਲ 'ਚ ਖੜ੍ਹੇ ਵੇਖਿਆ ਤੇ ਫਿਰ ਯੋਜਨਾ ਤਹਿਤ ਇਰਫਾਨ ਆਟੋ ਲੈ ਕੇ ਉਸ ਕੋਲ ਪਹੁੰਚਿਆ ਸੀ। ਲੜਕੀ ਨੇ ਆਟੋ ਖਾਲੀ ਦੇਖਿਆ ਤਾਂ ਉਸ ਵਿਚ ਬੈਠ ਗਈ। ਇਸ ਤੋਂ ਬਾਅਦ ਆਟੋ ਕੁਝ ਦੂਰ ਗਿਆ ਤਾਂ ਅੱਗੇ ਸੜਕ 'ਤੇ ਯੋਜਨਾ ਤਹਿਤ ਖੜ੍ਹੇ ਕਮਲ ਨੇ ਆਟੋ ਨੂੰ ਹੱਥ ਦੇ ਕੇ ਰੋਕਿਆ ਤੇ ਉਸ 'ਚ ਸਵਾਰ ਹੋ ਗਿਆ। ਜਿਵੇਂ ਹੀ ਆਟੋ ਸੈਕਟਰ-29 ਦੇ ਆਇਰਨ ਚੌਕ 'ਚ ਪਹੁੰਚਿਆ ਤਾਂ ਇਥੇ ਆਟੋ ਚਾਲਕ ਨੇ ਆਟੋ ਨੂੰ ਸਲਿੱਪ ਰੋਡ 'ਤੇ ਪਾ ਲਿਆ ਤੇ ਟ੍ਰਿਬਿਊਨ ਚੌਕ ਵਾਲੇ ਪਾਸੇ ਵਧਣ ਲੱਗਾ। ਆਟੋ ਜੰਗਲੀ ਇਲਾਕੇ ਨੇੜੇ ਪਹੁੰਚਿਆ ਤਾਂ ਲੜਕੀ ਨਾਲ ਸਵਾਰੀ ਵਜੋਂ ਬੈਠੇ ਹੋਏ ਕਮਲ ਨੇ ਉਸ 'ਤੇ ਚਾਕੂ ਤਾਣ ਦਿੱਤਾ ਤੇ ਇਰਫਾਨ ਨੇ ਆਟੋ ਸੁੰਨ੍ਹਸਾਨ ਜਗ੍ਹਾ 'ਤੇ ਰੋਕ ਲਿਆ।
ਕੇਜਰੀਵਾਲ ਦੀ ਮੁਆਫੀ ਨਾਲ ਮਜੀਠੀਆ ਦੋਸ਼ ਮੁਕਤ ਨਹੀਂ ਹੋ ਜਾਂਦਾ : ਕਾਂਗਰਸ
NEXT STORY