ਭਵਾਨੀਗਡ਼੍ਹ (ਵਿਕਾਸ) – ਭਵਾਨੀਗਡ਼੍ਹ ਪੁਲਸ ਨੇ ਨਸ਼ੇ ਵਾਲੀਅਾਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਡੀ. ਐੱਸ. ਪੀ. ਮਨੋਜ ਗੋਰਸ਼ੀ ਨੇ ਦੱਸਿਆ ਕਿ ਸਮਾਣਾ ਰੋਡ ’ਤੇ ਨਾਕਾਬੰਦੀ ਦੌਰਾਨ ਪੁਲਸ ਨੇ ਇਕ ਵੈਗੇਨਆਰ ਕਾਰ ਸਵਾਰ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਕੋਲੋਂ ਵੱਖ-ਵੱਖ ਤਰ੍ਹਾਂ ਦੀਆਂ ਨਸ਼ੇ ਵਾਲੀਅਾਂ 8150 ਗੋਲੀਆਂ ਬਰਾਮਦ ਕੀਤੀਅਾਂ। ਮੁਲਜ਼ਮ ਦੀ ਪਛਾਣ ਸ਼ਾਮ ਲਾਲ ਸਿੰਗਲਾ ਪੁੱਤਰ ਭਗਵਾਨ ਦਾਸ ਸਿੰਗਲਾ ਵਾਸੀ ਸੰਗਰੂਰ ਵਜੋਂ ਹੋਈ। ਮੁਕੱਦਮਾ ਦਰਜ ਕਰ ਕੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ। ਡੀ. ਐੱਸ. ਪੀ. ਗੋਰਸ਼ੀ ਨੇ ਦੱਸਿਆ ਕਿ ਮੁਲਜ਼ਮ ਪੇਸ਼ੇ ਵਜੋਂ ਕੈਮਿਸਟ ਹੈ ਅਤੇ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਿਅਕਤੀ ਦੇ ਤਾਰ ਕਿਥੇ-ਕਿਥੇ ਜੁਡ਼ੇ ਹੋਏ ਹਨ।
‘ਚੰਦਰਭਾਨ’ ਡਰੇਨ ਦੇ ਓਵਰਫਲੋਅ ਹੋਣ ਕਾਰਨ ਸੈਂਕੜੇ ਏਕੜ ਫਸਲ ਡੁੱਬੀ
NEXT STORY