ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਜ਼ਿਲਾ ਬਰਨਾਲਾ ਦੀ ਪੁਲਸ ਨੇ 173 ਬੋਤਲਾਂ ਠੇਕਾ ਸ਼ਰਾਬ ਦੇਸੀ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਜਦੋਂਕਿ ਇਕ ਵਿਅਕਤੀ ਫਰਾਰ ਹੋ ਗਿਆ। ਥਾਣਾ ਸਿਟੀ ਬਰਨਾਲਾ ਦੇ ਹੌਲਦਾਰ ਗੁਰਮੇਜ ਸਿੰਘ ਨੇ ਚਰਨੀ ਉਰਫ ਬਿੱਲਾ ਪੁੱਤਰ ਵਿਜੇ ਕੁਮਾਰ ਵਾਸੀ ਰਾਹੀ ਬਸਤੀ ਬਰਨਾਲਾ ਤੋਂ 113 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ ਜਦੋਂਕਿ ਮੁਲਜ਼ਮ ਫਰਾਰ ਹੋ ਗਿਆ। ਥਾਣਾ ਠੁੱਲੀਵਾਲ ਦੇ ਸਹਾਇਕ ਥਾਣੇਦਾਰ ਬਹਾਦਰ ਸਿੰਘ ਪਿੰਡ ਠੁੱਲੀਵਾਲ ਤੋਂ ਇਕਬਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਠੁੱਲੀਵਾਲ ਨੂੰ 36 ਬੋਤਲਾਂ ਠੇਕਾ ਸ਼ਰਾਬ ਦੇਸੀ ਸਣੇ ਕਾਬੂ ਕੀਤਾ। ਥਾਣਾ ਠੁੱਲੀਵਾਲ ਦੇ ਹੀ ਹੌਲਦਾਰ ਦਲਵਿੰਦਰ ਸਿੰਘ ਨੇ ਗੁਰਲਾਲ ਸਿੰਘ ਉਰਫ ਸੋਨੂੰ ਪੁੱਤਰ ਸੇਵਾ ਸਿੰਘ ਵਾਸੀ ਸ਼ੇਰਪੁਰ ਨੂੰ 24 ਬੋਤਲਾਂ ਠੇਕਾ ਸ਼ਰਾਬ ਦੇਸੀ ਸਣੇ ਕਾਬੂ ਕੀਤਾ।
ਕਿਸਾਨ ਖੁਦਕੁਸ਼ੀਆਂ ਦਾ ਮਜ਼ਾਕ ਉਡਾਉਣ ਵਾਲੇ ਆਗੂਅਾਂ ਦੇ ਪੁਤਲੇ ਫੂਕੇ
NEXT STORY