ਵਾਸ਼ਿੰਗਟਨ - ਅਮਰੀਕਾ ਨੇ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਦੇ ਮੌਕੇ ’ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਖ਼ਾਸ ਸਿੱਕਾ ਜਾਰੀ ਕੀਤਾ ਹੈ। ਅਮਰੀਕੀ ਮਿੰਟ ਨੇ ਬੁੱਧਵਾਰ ਦੁਪਹਿਰ 12 ਵਜੇ ਇਸ ਦੀ ਵਿਕਰੀ ਸ਼ੁਰੂ ਕੀਤੀ। 1 ਸਿੱਕੇ ਦੀ ਕੀਮਤ 2.44 ਡਾਲਰ ਭਾਵ 230 ਰੁਪਏ ਤੱਕ ਰੱਖੀ ਗਈ। 25 ਅਤੇ 100 ਸਿੱਕਿਆਂ ਦੇ ਪੈਕ ਵਿਕਰੀ ਲਈ ਜਾਰੀ ਕੀਤੇ ਗਏ। ਵਿਕਰੀ ਸ਼ੁਰੂ ਹੋਣ ਦੇ ਸਿਰਫ਼ 3 ਘੰਟੇ ਬਾਅਦ ਹੀ ਸਿੱਕੇ ਆਊਟ ਆਫ਼ ਸਟਾਕ ਹੋ ਗਏ। ਸਿੱਕੇ ਦੇ ਇਕ ਪਾਸੇ ਟਰੰਪ ਦੀ ਤਸਵੀਰ ਹੈ।
ਇਸ ਦੇ ਨਾਲ ‘ਈਸ਼ਵਰ ’ਚ ਸਾਡਾ ਵਿਸ਼ਵਾਸ ਹੈ’ ਅਤੇ ‘ਆਜ਼ਾਦੀ’ ਲਿਖਿਆ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਦੀ ਮੋਹਰ ਅਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਲਈ ‘250’ ਲਿਖਿਆ ਗਿਆ ਹੈ। ਸਿੱਕਾ ਦੇਖਣ ਵਿਚ ਗੋਲਡ ਵਰਗਾ ਦਿਖਾਈ ਦਿੰਦਾ ਹੈ, ਪਰ ਇਸ ਵਿਚ ਸੋਨਾ ਨਹੀਂ ਹੈ। ਅਮਰੀਕੀ ਮਿੰਟ ਦੇ ਮੁਤਾਬਕ ਇਸ ਨੂੰ ਕਾਪਰ, ਜ਼ਿੰਕ, ਮੈਗਨੀਜ਼ ਅਤੇ ਨਿੱਕਲ ਦੇ ਮਿਸ਼ਰਣ ਨਾਲ ਬਣਾਇਆ ਗਿਆ ਹੈ।
Spain: ਗੈਂਬੀਆ ਤੋਂ ਚੱਲੀ ਪ੍ਰਵਾਸੀਆਂ ਦੀ ਕਿਸ਼ਤੀ ਸਮੁੰਦਰ 'ਚ ਫਸੀ, 5 ਦੀ ਮੌਤ, ਕਈ ਹੋਰਾਂ ਦੇ ਮਾਰੇ ਜਾਣ ਦਾ ਖਦਸ਼ਾ
NEXT STORY