ਲੁਧਿਆਣਾ (ਤਰੁਣ) : ਦੋਪਹੀਆ ਵਾਹਨ ਚੋਰੀ ਅਤੇ ਲੁੱਟ-ਖੋਹ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ-5 ਦੀ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਨੂੰ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 3 ਚੋਰੀ ਦੇ ਵਾਹਨ ਅਤੇ 3 ਮੋਬਾਇਲ ਮਿਲੇ ਹਨ। ਮੁਲਜ਼ਮ 16 ਸਾਲ ਦੀ ਉਮਰ ਤੋਂ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਮੁਲਜ਼ਮ ਦੀ ਪਛਾਣ ਸਾਹਿਲ ਕੁਮਾਰ ਉਰਫ਼ ਗੰਜੀ ਨਿਵਾਸੀ ਪੁਰਾਣਾ ਘੱਲ ਕਲਾਂ, ਮੋਗਾ ਦੇ ਰੂਪ ਵਿਚ ਹੋਈ ਹੈ। ਥਾਣਾ ਇੰਚਾਰਜ ਬਲਵਿੰਦਰ ਕੌਰ ਨੇ ਦੱਸਿਆ ਕਿ 26 ਦਸੰਬਰ ਨੂੰ ਬੱਸ ਸਟੈਂਡ ਨੇੜੇ ਫੈਜ਼ਲ ਨਾਂ ਦੇ ਵਿਅਕਤੀ ਤੋਂ ਮੁਲਜ਼ਮ ਨੇ ਮੋਬਾਇਲ ਖੋਹ ਲਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ।
ਪੁਲਸ ਨੇ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਸਾਹਿਲ ਨੂੰ ਸਰਾਭਾ ਨਗਰ ਜ਼ੋਨ-ਡੀ ਦੇ ਨੇੜਿਓਂ ਦਬੋਚ ਲਿਆ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮ ਮੋਟਰਸਾਈਕਲ ’ਤੇ ਲੁੱਟ-ਖੋਹ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਵਾਰਦਾਤਾਂ ਕਰਨ ਲਈ ਮੁਲਜ਼ਮ ਦੋਪਹੀਆ ਵਾਹਨ ਚੋਰੀ ਕਰਦਾ ਸੀ ਅਤੇ ਵਾਹਨ ਬਦਲ-ਬਦਲ ਕੇ ਲੁੱਟ-ਖੋਹ ਕਰਦਾ ਰਿਹਾ, ਜਿਸ ਤੋਂ ਬਾਅਦ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ 2 ਮੋਟਰਸਾਈਕਲ, 1 ਸਕੂਟਰੀ ਅਤੇ 3 ਮੋਬਾਇਲ ਬਰਾਮਦ ਕੀਤੇ ਹਨ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਸੰਗਰੂਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 4 ਨੌਜਵਾਨਾਂ ਦੀ ਹੋਈ ਮੌਤ
NEXT STORY