ਸੰਗਰੂਰ : ਸੰਗਰੂਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਵਾਪਰੇ ਭਿਆਨਕ ਹਾਦਸੇ 'ਚ 4 ਨੌਜਵਾਨਾਂ ਦੀ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਬੀਤੇ ਰਾਤ 11 ਵਜੇ ਦੇ ਕਰੀਬ ਸੰਗਰੂਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਉਪਲੀ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰ 4 ਨੌਜਵਾਨਾਂ ਦੀ ਇਕ ਸਕਾਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ 3 ਨੌਜਵਾਨਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਜਦਕਿ 1 ਨੂੰ ਗੰਭੀਰ ਜ਼ਖ਼ਮੀ ਹੋਣ ਦੇ ਚੱਲਦਿਆਂ ਪਟਿਆਲਾ ਰੈਫਰ ਕੀਤਾ ਗਿਆ ਸੀ ਪਰ ਉਸਦੀ ਵੀ ਰਸਤੇ 'ਚ ਮੌਤ ਹੋ ਗਈ।
ਇਹ ਵੀ ਪੜ੍ਹੋ- 9 ਦਿਨ ਪਹਿਲਾਂ ਛੁੱਟੀ ਕੱਟ ਕੇ ਡਿਊਟੀ 'ਤੇ ਗਏ ਤਲਵੰਡੀ ਸਾਬੋ ਦੇ ਫ਼ੌਜੀ ਦੀ ਪਿੰਡ ਪਰਤੀ ਮ੍ਰਿਤਕ ਦੇਹ
ਜਾਣਕਾਰੀ ਮੁਤਾਬਕ ਸਕਾਰਪੀਓ ਗੱਡੀ ਬਠਿੰਡਾ ਸਾਈਡ ਤੋਂ ਆ ਰਹੀ ਸੀ, ਜਦਕਿ ਮੋਟਰਸਾਈਕਲ ਸਵਾਰ ਨੌਜਵਾਨ ਸਰਵਿਸ ਰੋਡ ਤੋਂ ਮੇਨ ਹਾਈਵੇ 'ਤੇ ਚੜ੍ਹਣ ਲੱਗੇ ਸਨ, ਜਿਸ ਦੌਰਾਨ ਇਹ ਭਿਆਨਕ ਹਾਦਸਾ ਵਾਪਰ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਨੌਜਵਾਨ ਦੀ ਲਾਸ਼ ਘਟਨਾ ਵਾਲੀ ਥਾਂ ਤੋਂ ਕਾਫ਼ੀ ਦੂਰੀ 'ਤੇ ਖੇਤਾਂ 'ਚੋਂ ਮਿਲੀ। ਮ੍ਰਿਤਕਾਂ ਦੀ ਪਛਾਣ ਗੁਰਬਾਜ ਸਿੰਘ, ਮੁਖਤਿਆਰ ਸਿੰਘ ਵਾਸੀ ਪਿੰਡ ਗੁਜਾਰਾ, ਗੁਰਦੀਪ ਸਿੰਘ ਵਾਸੀ ਕੰਮੋਮਾਜਰਾ, ਅਮਨਦੀਪ ਸਿੰਘ ਵਾਸੀ ਪਿੰਡ ਥੂਹੀ, ਨਾਭਾ ਵਜੋਂ ਹੋਈ ਹੈ। ਇਕ ਨੌਜਵਾਨ ਦੀ ਉਮਰ ਕਰੀਬ 29 ਸਾਲ ਅਤੇ 3 ਦੀ ਉਮਰ 20 ਤੋਂ 22 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਉਗਰਾਹਾਂ ਜਥੇਬੰਦੀ ਦਾ ਵੱਡਾ ਐਲਾਨ, 5 ਜਨਵਰੀ ਨੂੰ ਬੰਦ ਰਹਿਣਗੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਜਨਵਰੀ ਦੀ ਸ਼ੁਰੂਆਤ ’ਚ ਠੰਡ ਦਿਖਾਏਗੀ ਅਸਲ ਰੰਗ, ਪੰਜਾਬ ਦੇ ਇਹ ਇਲਾਕਿਆਂ ਲਈ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ
NEXT STORY