ਫਿਰੋਜ਼ਪੁਰ (ਖੁੱਲਰ) : ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਨਸ਼ੇ ਦਾ ਸੇਵਨ ਕਰ ਰਹੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਚਾਵਲਾ ਹੋਟਲ ਤੋਂ ਅੰਦਰ ਸੱਜੇ ਹੱਥ ਗਲੀ ਵਿਚ ਮੁੜੀ ਤੇ ਸਾਹਮਣੇ ਮਾਲਵਾ ਖਾਲਸਾ ਸਕੂਲ ਦੀ ਕੰਧ ਨਾਲ ਇਕ ਨੌਜਵਾਨ ਸਾਰਜ ਪੁੱਤਰ ਰਤਨ ਸਿੰਘ ਵਾਸੀ ਫਿਰੋਜ਼ਪੁਰ ਸ਼ਹਿਰ ਬੈਠਾ ਵਿਖਾਈ ਦਿੱਤਾ।
ਉਹ ਮੱਧਮ ਰੌਸ਼ਨੀ ਵਿਚ ਕਿਸੇ ਰੋਲ ਨਾਲ ਧੂੰਏਂ ਨੂੰ ਨੱਕ ਨਾਲ ਖਿੱਚ ਰਿਹਾ ਸੀ। ਜਦ ਪੁਲਸ ਪਾਰਟੀ ਕੋਲ ਪਹੁੰਚੀ ਤਾਂ ਉਹ ਅਚਾਨਕ ਖੜ੍ਹਾ ਹੋ ਗਿਆ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਸਿਲਵਰ ਪੇਪਰ, ਇਕ ਲਾਈਟਰ, ਰੋਲ ਕੀਤਾ ਪੇਪਰ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਗ੍ਰਾਂਮ ਪੰਚਾਇਤਾਂ ਨੂੰ ਲੈ ਕੇ ਵੱਡਾ ਫੈਸਲਾ, ਜਾਰੀ ਹੋਏ ਨਵੇਂ ਹੁਕਮ
NEXT STORY