ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਨੂੰ ਪਾਕਿਸਤਾਨੀ ਤਸਕਰਾਂ ਨਾਲ ਫੋਨ ’ਤੇ ਗੱਲਬਾਤ ਕਰਕੇ ਹੈਰੋਇਨ ਮੰਗਵਾਉਣ ’ਤੇ ਕਾਬੂ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਮੁਖ਼ਬਰ ਨੇ ਸੂਚਨਾਂ ਦਿੱਤੀ ਸੀ ਕਿ ਰਾਜ ਸਿੰਘ ਵਾਸੀ ਪਿੰਡ ਮਹਾਤਮ ਨਗਰ ਪਾਕਿਸਤਾਨੀ ਤਸਕਰਾਂ ਨਾਲ ਫੋਨ ’ਤੇ ਗੱਲਬਾਤ ਕਰਦਾ ਹੈ।
ਉਹ ਕਾਂਵਾਵਾਲੀ ਪੁਲ ਦੇ ਬੰਨ੍ਹ ’ਤੇ ਬੈਠਾ ਪਾਕਿਸਤਾਨੀ ਤਸਕਰਾਂ ਨਾਲ ਫੋਨ ’ਤੇ ਗੱਲਬਾਤ ਕਰਕੇ ਹੈਰੋਇਨ ਮੰਗਵਾ ਰਿਹਾ ਹੈ। ਪੁਲਸ ਨੇ ਉਸ ਨੂੰ ਦੋ ਮੋਬਾਇਲ ਫੋਨਾਂ ਸਮੇਤ ਕਾਬੂ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਪੰਜਾਬ 'ਚ ਪੈ ਗਏ ਗੜੇ! ਮੀਂਹ ਨੇ ਫ਼ਿਰ ਵਧਾਈ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ (ਵੀਡੀਓ)
NEXT STORY