ਮੁੱਲਾਂਪੁਰ ਦਾਖਾ/ਜੋਧਾਂ (ਕਾਲੀਆ, ਮਨਦੀਪ) : ਥਾਣਾ ਜੋਧਾਂ ਦੀ ਪੁਲਸ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੋਟਰਾਂ ਨੂੰ ਵੰਡਣ ਲਈ ਲਿਆਂਦੀ 14 ਪੇਟੀਆਂ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਵੱਲੋਂ ਜਾਰੀ ਆਦੇਸ਼ਾਂ 'ਤੇ ਥਾਣਾ ਮੁਖੀ ਸਾਹਿਬਮੀਤ ਸਿੰਘ ਦੀ ਅਗਵਾਈ ਵਿਚ ਏ.ਐੱਸ.ਆਈ. ਦਲਵਿੰਦਰ ਸਿੰਘ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਜੋਧਾਂ ਦੇ ਘਰ ਛਾਪੇਮਾਰੀ ਕਰਕੇ ਵੋਟਾਂ ਵਿਚ ਵੰਡਣ ਲਈ ਲਿਆਂਦੀਆਂ 14 ਪੇਟੀਆਂ ਸ਼ਰਾਬ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਰੁਪਏ ਦੀ ਗਿਰਾਵਟ 'ਤੇ ਲੱਗੇਗੀ ਰੋਕ! RBI ਚੁੱਕਣ ਜਾ ਰਿਹਾ ਹੈ ਇਹ ਵੱਡਾ ਕਦਮ
ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਵੋਟਰਾਂ ਨੂੰ ਭਰਮਾਉਣ ਲਈ ਵੋਟਾਂ ਪਾਉਣ ਲਈ ਵੰਡੀ ਜਾਣੀ ਸੀ। ਪਿੰਦਰ ਸਿੰਘ ਵਿਰੁੱਧ ਥਾਣਾ ਜੋਧਾਂ ਦੇ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਅਮਨ ਅਮਾਨ ਨਾਲ ਕਰਵਾਉਣ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਕਿਸੇ ਵੀ ਸਮਾਜ ਵਿਰੋਧ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।
ਗਿੱਦੜਬਾਹਾ ਦੀ ਸਿਆਸਤ: ਛੋਟੇ ਬਾਦਲ ਸੰਭਾਲਣਗੇ ਵੱਡੇ ਬਾਦਲ ਦੀ ਵਿਰਾਸਤ
NEXT STORY