ਚੰਡੀਗੜ੍ਹ (ਨਵਿੰਦਰ) : ਇੱਥੇ ਸੈਕਟਰ-31 ਥਾਣਾ ਪੁਲਸ ਨੇ ਰਾਮਦਰਬਾਰ ਤੋਂ ਨੌਜਵਾਨ ਨੂੰ ਇਕ ਕਿੱਲੋ 36 ਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ ਹੈ। ਉਸ ਦੀ ਪਛਾਣ ਦੇਵਦੱਤ (29) ਵਾਸੀ ਸੱਲੋਂ ਨਗਰ, ਬਦਾਊਂ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਹੱਲੋਮਾਜਰਾ ਚੌਂਕੀ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਟੀਮ ਸਮੇਤ ਰਾਮ ਦਰਬਾਰ ’ਚ ਗਸ਼ਤ ਕਰ ਰਹੇ ਸਨ। ਮਸਜਿਦ ਨੇੜੇ ਜੰਗਲ ’ਚੋਂ ਸ਼ੱਕੀ ਨੌਜਵਾਨ ਆਉਂਦਾ ਦੇਖਿਆ। ਸ਼ੱਕ ਹੋਣ ’ਤੇ ਪੁਲਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਨੌਜਵਾਨ ਭੱਜਣ ਲੱਗਾ ਤਾਂ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਥੈਲੇ ’ਚੋਂ ਅਫ਼ੀਮ ਬਰਾਮਦ ਹੋਈ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਬਦਾਊਂ ਤੋਂ ਅਫ਼ੀਮ ਲੈ ਕੇ ਆਇਆ ਸੀ। ਅਫ਼ੀਮ ਚੰਡੀਗੜ੍ਹ ’ਚ ਵੇਚੀ ਜਾਣੀ ਸੀ। ਪੁਲਸ ਨੇ ਉਸ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ 5 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਹੁਣ ਪੁਲਸ ਮੁਲਜ਼ਮ ਤੋਂ ਇਹ ਪਤਾ ਕਰ ਰਹੀ ਹੈ ਕਿ ਚੰਡੀਗੜ੍ਹ ’ਚ ਕਿਸ ਨੂੰ ਅਫ਼ੀਮ ਵੇਚਣੀ ਸੀ।
ਗਾਹਕਾਂ ਦੀ ਉਡੀਕ 'ਚ ਖੜ੍ਹੀ 'ਬੱਗੋ' ਨੂੰ ਪੰਜਾਬ ਪੁਲਸ ਨੇ ਕੀਤਾ ਕਾਬੂ
NEXT STORY