ਫਿਰੋਜ਼ਪੁਰ (ਪਰਮਜੀਤ) : ਫਿਰੋਜ਼ਪੁਰ ਦੇ ਪਿੰਡ ਵਲੂਰ ਵਿਖੇ ਗਲੀ 'ਚ ਪਟਾਕੇ ਚਲਾਉਣ ਨੂੰ ਲੈ ਕੇ ਹੋਏ ਝਗੜੇ ’ਚ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਜ਼ਖਮੀ ਕਰਨ ਦੇ ਦੋਸ਼ ’ਚ ਥਾਣਾ ਕੁੱਲਗੜ੍ਹੀ ਪੁਲਸ ਨੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਪਰੋਸ ਪੁੱਤਰ ਨਵਾਬ ਵਾਸੀ ਵਲੂਰ ਨੇ ਦੱਸਿਆ ਕਿ ਉਸ ਦਾ ਕੁੱਝ ਵਿਅਕਤੀਆਂ ਨਾਲ ਗਲੀ ’ਚ ਪਟਾਕੇ ਚਲਾਉਣ ਨੂੰ ਲੈ ਕੇ ਝਗੜਾ ਹੋਇਆ ਸੀ।
ਪਰੋਸ ਨੇ ਦੱਸਿਆ ਕਿ ਇਸੇ ਝਗੜੇ ਦੇ ਚੱਲਦਿਆਂ ਮੁਲਜ਼ਮ ਅਲਬਖਸ਼ ਪੁੱਤਰ ਗੁਰਚਰਨ, ਰੋਹਿਤ ਪੁੱਤਰ ਗੁਰਸ਼ਿੰਦਰ, ਰਾਮਜੋਤ ਪੁੱਤਰ ਗੁਰਚਰਨ, ਅਰਸ਼ਦੀਪ ਸਿੰਘ ਪੁੱਤਰ ਗੁਰਚਰਨ, ਜੱਜੂ ਪੁੱਤਰ ਪ੍ਰੀਤਮ ਸਿੰਘ ਅਤੇ ਗੁਰਚਰਨ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀਅਨ ਵਲੂਰ ਨੇ ਹਮਮਸ਼ਵਰਾ ਹੋ ਕੇ ਉਸ ਦੀ ਕੁੱਟਮਾਰ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੁਕਾਨ ਤੋਂ ਕਾਪੀ ਲੈਣ ਗਈ 12 ਸਾਲਾ ਬੱਚੀ ਨਹੀਂ ਪਰਤੀ ਘਰ, ਅਸਲੀਅਤ ਪਤਾ ਲੱਗੀ ਤਾਂ ਉੱਡੇ ਹੋਸ਼
NEXT STORY