ਮਲੋਟ (ਜੁਨੇਜਾ) : ਮਲੋਟ ਉਪ-ਮੰਡਲ ਦੇ ਪਿੰਡ ਮਿੱਡਾ ਵਿਖੇ ਇਕ 30 ਸਾਲਾ ਵਿਅਕਤੀ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਕਬਰਵਾਲਾ ਦੀ ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਦੇ ਬਿਆਨਾਂ 'ਤੇ ਕਾਰਵਾਈ ਕਰਕੇ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (30) ਪੁੱਤਰ ਮੰਦਰ ਸਿੰਘ ਵਾਸੀ ਪਿੰਡ ਮਿੱਡਾ ਵਜੋਂ ਹੋਈ ਹੈ। ਇਸ ਸਬੰਧੀ ਗੱਲ ਕਰਦਿਆਂ ਮ੍ਰਿਤਕ ਦੀ ਪਤਨੀ ਪ੍ਰੀਤ ਕੌਰ ਦਿੱਤੇ ਦੱਸਿਆ ਕਿ ਉਸਦਾ ਵਿਆਹ 10 ਸਾਲ ਪਹਿਲਾਂ ਸੰਦੀਪ ਨਾਲ ਹੋਇਆ ਸੀ ਅਤੇ ਉਨ੍ਹਾਂ ਤਿੰਨ ਬੱਚੇ ਹਨ, ਜਿਨ੍ਹਾਂ ਵਿਚ ਇਕ 9 ਸਾਲ ਦੀ ਕੁੜੀ ਹੈ ਅਤੇ 7 ਅਤੇ 5 ਸਾਲ ਦੇ ਦੋ ਮੁੰਡੇ ਹਨ। ਉਸ ਨੇ ਦੱਸਿਆ ਕਿ ਸੰਦੀਪ ਸਿੰਘ 4-5 ਸਾਲ ਪਹਿਲਾਂ ਚਿੱਟੇ ਦਾ ਨਸ਼ਾ ਕਰਨ ਲੱਗ ਪਿਆ ਸੀ, ਜਿਸ ਕਾਰਨ ਉਸਨੂੰ ਪਿੰਡ ਅੰਦਰ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਵਿਚ ਭਰਤੀ ਵੀ ਕਰਵਾਇਆ ਗਿਆ ਸੀ ਪਰ ਹੁਣ ਵੀ ਮਾੜੀ ਸੰਗਤ 'ਚ ਹੋਣ ਕਾਰਨ ਉਹ ਕਦੇ-ਕਦੇ ਨਸ਼ਾ ਕਰ ਲੈਂਦਾ ਸੀ।
ਇਹ ਵੀ ਪੜ੍ਹੋ- ਸ੍ਰੀ ਦੁਰਗਿਆਨਾ ਮੰਦਿਰ ਨਤਮਸਤਕ ਹੋਏ ਰਾਸ਼ਟਰਪਤੀ ਦ੍ਰੌਪਦੀ ਮੁਰਮੂ
ਮ੍ਰਿਤਕ ਦੀ ਪਤਨੀ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਉਸਦਾ ਪਤੀ ਆਪਣੇ ਚਾਚੇ ਕੋਲ ਮੋਗਾ ਡਰਾਇਵਰੀ ਕਰਦਾ ਸੀ ਅਤੇ 15 ਦਿਨਾਂ ਬਾਅਦ ਘਰ ਆਉਂਦਾ ਸੀ। ਕੱਲ ਸ਼ਾਮ ਨੂੰ ਵੀ ਉਹ ਮੋਗਾ ਤੋਂ ਵਾਪਸ ਆਇਆ ਤੇ ਬਾਹਰ ਚਲਾ ਗਿਆ। ਉਹ ਰਾਤ 9 ਵਜੇ ਤੱਕ ਉਸਦੀ ਉਡੀਕ ਕਰਦੀ ਰਹੀ ਪਰ ਸੰਦੀਪ ਘਰ ਨਹੀਂ ਆਇਆ। ਜਿਸ ਤੋਂ ਬਾਅਦ ਸਵੇਰੇ ਪਿੰਡ ਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਸੇਮ ਨਾਲੇ ਕੋਲ ਉਸਦੀ ਲਾਸ਼ ਪਈ ਹੋਈ ਹੈ। ਇਸ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਉਸਦੀ ਬਾਂਹ ਵਿਚ ਸਰਿੰਜ ਲੱਗੀ ਹੋਈ ਸੀ। ਮ੍ਰਿਤਕ ਦੀ ਪਤਨੀ ਤੇ ਭਰਾ ਨੇ ਕਿਹਾ ਕਿ ਸੰਦੀਪ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਉਨ੍ਹਾਂ ਆਖਿਆ ਕਿ ਪਿੰਡ 'ਚ ਸ਼ਰੇਆਮ ਨਸ਼ਾ ਵਿਕਦਾ ਹੈ, ਇਸ ਲਈ ਪੁਲਸ ਪ੍ਰਸ਼ਾਸਨ ਇਸ ਸਬੰਧੀ ਸਖ਼ਤੀ ਨਾਲ ਕਾਰਵਾਈ ਕਰੇ। ਇਸ ਮਾਮਲੇ ਤੇ ਪੰਨੀਵਾਲਾ ਚੌਂਕੀ ਦੇ ਇੰਚਾਰਜ ਏ. ਐੱਸ. ਆਈ. ਵੇਦ ਪ੍ਰਕਾਸ਼ ਨੇ ਕਿਹਾ ਹੈ ਕਿ ਪੁਲਸ ਨੇ ਪਰਿਵਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਹੋਲੀ ਮੌਕੇ ਦੋ ਘਰਾਂ 'ਚ ਪਏ ਵੈਣ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਏ ਮਾਪਿਆਂ ਦੇ ਦੋ ਪੁੱਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਦੁਖ਼ਦਾਇਕ ਖ਼ਬਰ : ਪੱਟੀ 'ਚ ਘਰ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮਾਪਿਆਂ ਦੇ 6 ਸਾਲਾ ਇਕਲੌਤੇ ਪੁੱਤ ਦੀ ਹੋਈ ਮੌਤ
NEXT STORY