ਲੋਹੀਆਂ ਖਾਸ (ਮਨਜੀਤ)— ਇਥੋਂ ਦੇ ਪਿੰਡ ਮੱਖੀ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਹੜ੍ਹ 'ਚੋਂ ਬਚਾਅ ਕਾਰਜ ਦੌਰਾਨ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਵਿਅਕਤੀ ਦੀ ਪਛਾਣ ਕੁਲਵੰਤ ਸਿੰਘ (61) ਪੁੱਤਰ ਜਾਗੀਰ ਸਿੰਘ ਵਾਸੀ ਅਲੀਵਾਲ (ਲੋਹੀਆਂ) ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ 18 ਤਰੀਕ ਨੂੰ ਆਪਣੇ ਘਰੋਂ ਦਵਾਈ ਲੈਣ ਲਈ ਪਿੰਡ ਮਹਿਤਾ ਨੇੜੇ ਗਿਆ ਸੀ। ਉਸ ਤੋਂ ਬਾਅਦ ਉਹ ਮੁੜ ਵਾਪਸ ਘਰ ਨਹੀਂ ਆਇਆ। ਅੱਜ ਇਥੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੂੰ ਬਚਾਉਂਦੇ ਸਮੇਂ ਉਕਤ ਕੁਲਵੰਤ ਸਿੰਘ ਦੀ ਲਾਸ਼ ਮੱਖੀ ਪੁਲੀ ਨੇੜਿਓਂ ਬਰਾਮਦ ਕੀਤੀ ਗਈ।

ਮੌਕੇ 'ਤੇ ਪਹੁੰਚੇ ਥਾਣਾ ਲੋਹੀਆਂ ਦੇ ਏ.ਐੱਸ.ਆਈ. ਹਸਰਾਜ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਆਏ ਹੜ੍ਹਾਂ ਨੇ ਲੋਕਾਂ ਦਾ ਜੀਣਾਂ ਮੁਸ਼ਕਿਲ ਕੀਤਾ ਹੋਇਆ ਹੈ। ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਲੋਕ ਆਪਣੇ ਘਰ ਛੱਡਣ ਨੂੰ ਵੀ ਮਜਬੂਰ ਹੋ ਗਏ ਹਨ।
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਵਧੀਆਂ ਫੀਸਾਂ ਖਿਲਾਫ ਪ੍ਰਦਰਸ਼ਨ
NEXT STORY