ਮੋਹਾਲੀ (ਜੱਸੀ) : ਪਿੰਡ ਬਲੌਂਗੀ ਦੇ ਆਜ਼ਾਦ ਨਗਰ ਵਿਚਲੇ ਵਾਲਮੀਕਿ ਮੰਦਰ ਤੋਂ ਅੱਗੇ ਜਾਂਦੇ ਗੰਦੇ ਨਾਲੇ ’ਚੋਂ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਜਿਵੇਂ ਹੀ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਪੁਲਸ ਨੂੰ ਸੂਚਨਾ ਮਿਲੀ ਤਾਂ ਟੀਮ ਮੌਕੇ ’ਤੇ ਪਹੁੰਚੀ ਤੇ ਹਾਲਾਤ ਦੇਖ ਕੇ ਪੁਲਸ ਨੂੰ ਜੇ. ਸੀ. ਬੀ. ਬੁਲਾਉਣੀ ਪਈ ਤੇ ਲਾਸ਼ ਨੂੰ ਨਾਲੇ ’ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਮ੍ਰਿਤਕਾ ਦੀ ਪਛਾਣ 60 ਸਾਲਾ ਸ਼ੀਲਾ ਵਜੋਂ ਹੋਈ ਹੈ, ਜੋ ਮੂਲ ਰੂਪ ’ਚ ਯੂ. ਪੀ. ਦੀ ਹੈ ਅਤੇ ਬਲੌਂਗੀ ’ਚ ਪਰਿਵਾਰ ਸਮੇਤ ਰਹਿ ਰਹੀ ਸੀ।
ਲੋਕਾਂ ਨੇ ਦੱਸਿਆ ਕਿ ਸਵੇਰ ਤੋਂ ਹੀ ਨਾਲੇ ਕੋਲੋਂ ਬਦਬੂ ਆ ਰਹੀ ਸੀ ਤੇ ਬਾਅਦ ’ਚ ਲਾਸ਼ ਪਾਣੀ ਤੋਂ ਉਪਰ ਆ ਕੇ ਤੈਰਦੀ ਦਿਖੀ। ਪੁਲਸ ਨੇ ਜਦੋਂ ਲਾਸ਼ ਨੂੰ ਬਾਹਰ ਕੱਢਿਆ ਤਾਂ ਉਹ ਗਲ ਸੜ ਚੁੱਕੀ ਸੀ। ਥਾਣਾ ਬਲੌਂਗੀ ਦੇ ਮੁਖੀ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ : ਪਤੀ-ਪਤਨੀ ਤੇ ਸਕੀਆਂ ਭੈਣਾਂ ਸਣੇ ਫੜਿਆ ਗਿਆ 11 ਮੈਂਬਰੀ ਗਿਰੋਹ, ਕਾਰਾ ਜਾਣ ਉਡਣਗੇ ਹੋਸ਼
NEXT STORY