ਗੁਰਦਾਸਪੁਰ (ਵਿਨੋਦ) : ਪਿੰਡ ਲੱਖੋਵਾਲ ਦੇ ਸਾਬਕਾ ਸਰਪੰਚ ਤੋਂ ਦੁਖ਼ੀ ਹੋ ਕੇ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਲਈ। ਇਸ ਕਾਰਨ ਉਸ ਦੀ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਪੁਲਸ ਨੇ ਸਾਬਕਾ ਸਰਪੰਚ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪਰ ਦੋਸ਼ੀ ਅਜੇ ਫ਼ਰਾਰ ਹੈ। ਇਸ ਸਬੰਧੀ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਸਤਨਾਮ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਲੱਖੋਵਾਲ ਦੇ ਪਤੀ ਬਲਵਿੰਦਰ ਸਿੰਘ ਅਤੇ ਦੋਸ਼ੀ ਸਾਬਕਾ ਸਰਪੰਚ ਮਹਿੰਦਰ ਪਾਲ ਸਿੰਘ ਦੇ ਆਪਸ ਵਿਚ ਕੁੱਝ ਸਮਾਂ ਪਹਿਲਾ ਆਪਸੀ ਪਰਚੇ ਦਰਜ ਹੋਏ ਸਨ।
ਇਸ ਗੱਲ ਨੂੰ ਲੈ ਕੇ ਮਹਿੰਦਰਪਾਲ ਸਿੰਘ ਅਕਸਰ ਬਲਵਿੰਦਰ ਸਿੰਘ ਨੂੰ ਤੰਗ-ਪਰੇਸ਼ਾਨ ਕਰਦਾ ਸੀ ਅਤੇ ਧਮਕੀਆਂ ਦਿੰਦਾ ਸੀ ਕਿ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਸਜ਼ਾ ਕਰਵਾਉਣੀ ਹੈ। ਇਸ ਕਰਕੇ ਬਲਵਿੰਦਰ ਸਿੰਘ ਨੇ ਉਕਤ ਦੋਸ਼ੀ ਤੋਂ ਦੁਖੀ ਹੋ ਕੇ ਮਿਤੀ 4-8-24 ਨੂੰ ਸਵੇਰੇ ਘਰ ਵਿਚ ਪਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਗੁਰਦਾਸਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਤਨਾਮ ਕੌਰ ਦੇ ਬਿਆਨਾਂ ’ਤੇ ਸਾਬਕਾ ਸਰਪੰਚ ਮਹਿੰਦਰਪਾਲ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨਸ਼ੇ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ! ਸ਼ੱਕੀ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼
NEXT STORY