ਖਰੜ (ਰਣਬੀਰ) : ਥਾਣਾ ਸਦਰ ਅਧੀਨ ਪਿੰਡ ਦੇਸੂਮਾਜਰਾ ਨੇੜੇ ਵਿਅਕਤੀ ਦੇ ਉਚਾਈ ਤੋਂ ਡਿੱਗ ਕੇ ਗੰਭੀਰ ਫੱਟੜ ਹੋ ਗਿਆ। ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਇਸ ਸਬੰਧ ’ਚ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੇਸ਼ਾ ਖਾਤੂਨ ਪਿੰਡ ਮੁੱਸਾਹੇਰੀ ਹਾਲ ਵਾਸੀ ਪਿੰਡ ਦੇਸੂਮਾਜਰਾ ਨੇ ਦੱਸਿਆ ਕਿ ਉਸ ਦਾ ਨਿਕਾਹ ਈਦ ਮੁਹੰਮਦ ਮੀਆਂ ਨਾਲ ਹੋਇਆ ਸੀ, ਉਹ ਦੋਵੇਂ ਮਜ਼ਦੂਰੀ ਕਰ ਕੇ ਚਾਰੇ ਛੋਟੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦੇ ਸਨ। ਉਸਦਾ ਪਤੀ ਰੋਜ਼ਾਨਾ ਸ਼ਰਾਬ ਪੀ ਕੇ ਆਉਂਦਾ ਸੀ। ਬੀਤੀ 10-11 ਨਵੰਬਰ ਦੀ ਰਾਤ ਨੂੰ ਵੀ ਉਸ ਦਾ ਘਰਵਾਲਾ ਸ਼ਰਾਬ ਪੀ ਕੇ ਆਇਆ। ਰਾਤ ਕਰੀਬ 2 ਵਜੇ ਉਸਦਾ ਸਾਰਾ ਪਰਿਵਾਰ ਸੁੱਤਾ ਪਿਆ ਸੀ ਕਿ ਘਰਵਾਲਾ ਨੀਂਦ ਨਾ ਆਉਣ ਕਾਰਨ ਛੱਤ ’ਤੇ ਘੁੰਮਣ ਚਲਾ ਗਿਆ।
ਕੁੱਝ ਸਮਾਂ ਬਾਅਦ ਉਹ ਉਸ ਨੂੰ ਬੁਲਾਉਣ ਲਈ ਪਿੱਛੇ ਗਈ। ਉਹ ਅਜੇ ਉੱਪਰ ਪੁੱਜੀ ਹੀ ਸੀ ਕਿ ਉਸਦਾ ਪਤੀ ਨਸ਼ੇ ਦੀ ਹਾਲਤ ’ਚ ਸੀ ਕਿ ਪੈਰ ਫਿਸਲਣ ਕਾਰਨ ਉਹ ਥੱਲੇ ਡਿੱਗ ਪਿਆ। ਜ਼ਖ਼ਮੀ ਹਾਲਤ ’ਚ ਉਸ ਨੂੰ ਫੇਜ਼-6 ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਸੈਕਟਰ-32 ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਪਰ ਬੀਤੀ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਦੇ ਬਿਆਨ ’ਤੇ ਪਰਚਾ ਦਰਜ ਕਰ ਕੇ ਪੋਸਟਮਾਰਟਮ ਪਿੱਛੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਦੇ ਦਿਲ ’ਚ ਪੰਜਾਬ ਲਈ ਖ਼ਾਸ ਥਾਂ, ਅੱਜ ਇਥੇ ਮਜ਼ਬੂਤ ਵਿਰੋਧੀ ਧਿਰ ਦੀ ਜ਼ਰੂਰਤ: ਸੁਨੀਲ ਜਾਖੜ
NEXT STORY