ਡੇਰਾਬੱਸੀ (ਵਿਕਰਮਜੀਤ) : ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਨਿੱਜੀ ਹਸਪਤਾਲ ਨੇੜੇ 2 ਮੋਟਰਸਾਈਕਲ ਚਾਲਕਾਂ ਦੀ ਸਿੱਧੀ ਟੱਕਰ ’ਚ ਇਕ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਬੰਟੀ ਸੈਣੀ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਦੇਵੀਨਗਰ (ਡੇਰਾਬੱਸੀ) ਵਜੋਂ ਹੋਈ। ਤਫ਼ਤੀਸ਼ੀ ਅਫ਼ਸਰ ਹੌਲਦਾਰ ਮੁਕੇਸ਼ ਰਾਣਾ ਅਨੁਸਾਰ ਜਸਵਿੰਦਰ ਸਿੰਘ ਵਾਸੀ ਪਿੰਡ ਦੇਵੀਨਗਰ ਨੇ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 7:30 ਵਜੇ ਉਹ ਸਪਲੈਂਡਰ ਮੋਟਰਸਾਈਕਲ (ਪੀ.ਬੀ.-65-ਏ.ਐੱਲ.-8574) ’ਤੇ ਦੋਸਤ ਬੰਟੀ ਸੈਣੀ ਨਾਲ ਕਿਸੇ ਕੰਮ ਲਈ ਲਾਲੜੂ ਜਾ ਰਹੇ ਸੀ।
ਜਦੋਂ ਪਿੰਡ ਜਵਾਹਰਪੁਰ ਕੱਟ ਕਰਾਸ ਕੀਤਾ ਤਾਂ ਨਿੱਜੀ ਹਸਪਤਾਲ ਤੋਂ ਪਹਿਲਾਂ ਤੇਜ਼ ਰਫ਼ਤਾਰ ਨਾਲ ਬੁਲੇਟ ’ਤੇ ਆ ਰਹੇ ਨੌਜਵਾਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਤਿਨੋਂ ਡਿੱਗ ਗਏ ਜਿਨ੍ਹਾਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਬੰਟੀ ਦੀ ਮੌਤ ਹੋ ਗਈ। ਹਾਦਸੇ ਦੌਰਾਨ ਉਸ ਨੇ ਬੁਲੇਟ ਦਾ ਨੰਬਰ (ਐੱਚ.ਆਰ.-71-ਐੱਫ-8128) ਨੋਟ ਕਰ ਲਿਆ, ਜਿਸ ਤੋਂ ਪਤਾ ਲੱਗਾ ਕਿ ਇੰਡਸ ਹਸਪਤਾਲ ’ਚ ਹੀ ਚਾਲਕ ਨੌਕਰੀ ਕਰਦਾ ਹੈ, ਜਿਸ ਦੀ ਪਛਾਣ ਮਨਦੀਪ ਸਿੰਘ ਕਸ਼ਯਪ ਵਾਸੀ ਪਿੰਡ ਬੀਬੀਪੁਰ (ਅੰਬਾਲਾ) ਵਜੋਂ ਹੋਈ। ਮਨਦੀਪ ਗਲਤ ਦਿਸ਼ਾ ਤੋਂ ਰਫ਼ਤਾਰ ’ਚ ਆ ਰਿਹਾ ਸੀ।
ਉੱਥੇ ਹੀ ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਨਾਲ ਹੀ ਜ਼ਖ਼ਮੀ ਜਸਵਿੰਦਰ ਦੇ ਬਿਆਨ ’ਤੇ ਮਨਦੀਪ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਏਅਰਪੋਰਟ ਤੋਂ ਫੜਿਆ ਗਿਆ ਵੱਡਾ ਗੈਂਗਸਟਰ, ਦਿੱਲੀ ਲੈ ਗਈ ਪੁਲਸ
NEXT STORY