ਜਲੰਧਰ (ਮਹੇਸ਼)– ਬੇਅੰਤ ਨਗਰ (ਲੱਧੇਵਾਲੀ) ਰੇਲਵੇ ਫਾਟਕ ਨੇੜੇ ਦੇਰ ਰਾਤ ਹੋਏ ਹਾਦਸੇ ਵਿਚ ਜੰਮੂ ਤੋਂ ਰਿਸ਼ੀਕੇਸ਼ ਜਾ ਰਹੀ ਹੇਮਕੁੰਟ ਐਕਸਪ੍ਰੈੱਸ ਟਰੇਨ (ਨੰਬਰ 14610) ਦੀ ਲਪੇਟ ਵਿਚ ਆਉਣ ਨਾਲ 30 ਸਾਲਾ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਪੁੱਤਰ ਜੀਤ ਰਾਮ ਨਿਵਾਸੀ ਊਧਮ ਸਿੰਘ ਨਗਰ ਨਕੋਦਰ ਵਜੋਂ ਹੋਈ ਹੈ, ਜੋਕਿ ਆਰਕੈਸਟਰਾ ਨਾਲ ਕੰਮ ਕਰਨ ਵਾਲੇ ਭੰਗੜਾ ਗਰੁੱਪ ਦਾ ਮੈਂਬਰ ਸੀ ਅਤੇ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਬੇਅੰਤ ਨਗਰ ਸਥਿਤ ਆਪਣੇ ਸਹੁਰਿਆਂ ਦੇ ਘਰ ਵਿਚ ਰਹਿ ਰਿਹਾ ਸੀ। ਇਕ ਪਾਸੇ ਜਿੱਥੇ ਲੋਕ ਲੋਹੜੀ ਦੇ ਤਿਉਹਾਰ ਦੀਆਂ ਖ਼ੁਸ਼ੀਆਂ ਮਨਾ ਰਹੇ ਸਨ, ਉਥੇ ਹੀ ਇਸ ਘਰ ਵਿਚ ਮਾਤਮ ਛਾ ਗਿਆ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਣਪ ਨਾਲ ਪੰਜਾਬ 'ਚ ਇਕ ਅਣਹੋਣੀ ਘਟਨਾ ਟਲੀ
ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਸ ਮੌਕੇ ’ਤੇ ਪੁੱਜੀ ਅਤੇ ਮ੍ਰਿਤਕ ਵਿਜੇ ਕੁਮਾਰ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਰੇਲਵੇ ਪੁਲਸ ਚੌਂਕੀ (ਜੀ. ਆਰ. ਪੀ.) ਜਲੰਧਰ ਕੈਂਟ ਦੇ ਇੰਚਾਰਜ ਐੱਸ. ਆਈ. ਸੁਖਵਿੰਦਰ ਸਿੰਘ ਸਰਾਂ, ਏ. ਐੱਸ. ਆਈ. ਮਨਜੀਤ ਸਿੰਘ ਅਤੇ ਏ. ਐੱਸ. ਆਈ. ਗੁਰਿੰਦਰ ਸਿੰਘ ਨੇ ਦੱਸਿਆ ਕਿ ਰੇਲਵੇ ਪੁਲਸ ਨੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ: CM ਚੰਨੀ ਨੇ ਸੁਰੱਖਿਆ ’ਚ ਕੁਤਾਹੀ ਲਈ PM ਮੋਦੀ ਤੋਂ ਸ਼ਾਇਰਾਨਾ ਅੰਦਾਜ਼ 'ਚ ਮੰਗੀ ਮੁਆਫ਼ੀ
ਹਸਪਤਾਲ ਵਿਚ ਵਿਜੇ ਦੀ ਮੌਤ ਤੋਂ ਭੜਕੇ ਉਸ ਦੇ ਪਰਿਵਾਰ ਵਾਲਿਆਂ ਨੇ ਕਾਫ਼ੀ ਹੰਗਾਮਾ ਕੀਤਾ। ਮ੍ਰਿਤਕ ਦੀ ਮਾਂ ਮਮਤਾ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤ ਦੀ ਮੌਤ ਲਈ ਉਸ ਦਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ, ਜਿਨ੍ਹਾਂ ਵਿਜੇ ਦੀ ਮੌਤ ਦੀ ਸੂਚਨਾ ਵੀ ਉਨ੍ਹਾਂ ਨੂੰ ਨਹੀਂ ਦਿੱਤੀ। ਕਿਸੇ ਹੋਰ ਕੋਲੋਂ ਪਤਾ ਲੱਗਾ ਤਾਂ ਉਹ ਤੁਰੰਤ ਹਸਪਤਾਲ ਪਹੁੰਚ ਗਏ। ਮਮਤਾ ਨੇ ਕਿਹਾ ਕਿ ਉਸ ਦੀ ਨੂੰਹ ਪਹਿਲਾਂ ਆਰਕੈਸਟਰਾ ’ਚ ਕੰਮ ਕਰਦੀ ਸੀ। ਵਿਆਹ ਸਮੇਂ ਉਸ ਨੇ ਕੰਮ ਛੱਡ ਦਿੱਤਾ ਸੀ ਪਰ ਬਾਅਦ ਵਿਚ ਉਸ ਵੱਲੋਂ ਕੰਮ ਦੋਬਾਰਾ ਸ਼ੁਰੂ ਕੀਤੇ ਜਾਣ ਦੀ ਜ਼ਿੱਦ ਕਾਰਨ ਘਰ ਵਿਚ ਝਗੜਾ ਰਹਿਣ ਲੱਗਾ।
ਰੇਲਵੇ ਪੁਲਸ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਅਜੇ ਬਿਆਨ ਨਹੀਂ ਹੋਏ। ਸ਼ੁੱਕਰਵਾਰ ਨੂੰ ਬਿਆਨ ਹੋਣ ਤੋਂ ਬਾਅਦ ਪੁਲਸ ਬਣਦੀ ਕਾਰਵਾਈ ਕਰਦਿਆਂ ਵਿਜੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੇਗੀ।
ਇਹ ਵੀ ਪੜ੍ਹੋ: ਲੋਹੜੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਭੁਲੱਥ ਦੇ 2 ਨੌਜਵਾਨਾਂ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟਵਿੱਟਰ ’ਤੇ ਕੈਪਟਨ ਦੀ ਸਰਦਾਰੀ ਨਵਜੋਤ ਸਿੱਧੂ ਪਿੱਛੜੇ, ਫੇਸਬੁੱਕ ’ਤੇ ਸੁਖਬੀਰ ਬਾਦਲ ਦੀ ਬੱਲੇ-ਬੱਲੇ
NEXT STORY