ਸਾਹਨੇਵਾਲ (ਜਗਰੂਪ)- ਥਾਣਾ ਸਾਹਨੇਵਾਲ ਅਧੀਨ ਪੈਂਦੇ ਇਕ ਪਿੰਡ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਹਿਲਾਂ ਦੋਸਤਾਂ ਨੇ ਰਲ਼ ਕੇ ਸ਼ਰਾਬ ਪੀਤੀ, ਫਿਰ ਜਾਣ ਲੱਗੇ ਲੜ ਪਏ। ਲੜਾਈ ਪਿੱਛੋਂ ਇਕ ਨੇ ਆਪਣੇ ਭਰਾ ਸਮੇਤ 20-25 ਬਦਮਾਸ਼ਾਂ ਨੂੰ ਬੁਲਾ ਕੇ ਆਪਣੇ ਦੋਸਤ ਦੀ ਕੁੱਟਮਾਰ ਕਰ ਦਿੱਤੀ। ਥਾਣਾ ਸਾਹਨੇਵਾਲ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਾਹਨੇਵਾਲ ਦੀ ਪੁਲਸ ਕੋਲ ਦਰਜ ਕਰਾਏ ਗਏ ਬਿਆਨਾਂ ’ਚ ਨਿਤਿਨ ਕੁਮਾਰ ਪੁੱਤਰ ਹੁਕਮ ਸਿੰਘ ਵਾਸੀ ਬੌਬੀ ਦਾ ਵੇਹੜਾ, ਢੰਡਾਰੀ ਕਲਾਂ, ਲੁਧਿਆਣਾ ਨੇ ਦੱਸਿਆ ਕਿ ਉਹ ਕੂੜਾ ਚੁੱਕਣ ਵਾਲੀ ਗੱਡੀ ਚਲਾਉਂਦਾ ਹੈ। ਬੀਤੇ ਦਿਨੀਂ ਲਗਭਗ 11 ਵਜੇ ਰਾਤ ਨੂੰ ਉਹ ਆਪਣੇ ਨਾਲ ਪਵਨ ਨਾਈ, ਲਵਕੁਸ਼ ਅਤੇ ਇਕ ਹੋਰ ਵਿਅਕਤੀ ਨਾਲ ਜੀ.ਐੱਸ. ਫੈਕਟਰੀ ਦੇ ਨੇੜੇ ਅਹਾਤੇ ’ਚ ਬੈਠ ਕੇ ਸ਼ਰਾਬ ਪੀ ਰਿਹਾ ਸੀ।
ਜਦੋਂ ਉਹ ਸ਼ਰਾਬ ਪੀ ਕੇ ਜਾਣ ਲੱਗੇ ਤਾਂ ਲਵਕੁਸ਼ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲਣ ਸ਼ੁਰੂ ਕਰ ਦਿੱਤੇ, ਜਿੱਥੇ ਉਨ੍ਹਾਂ ਦੀ ਆਪਸ ’ਚ ਹੱਥੋਪਾਈ ਹੋ ਗਈ। ਇੰਨੇ ਚਿਰ ਨੂੰ ਉਥੋਂ ਰੋਡ ਤੋਂ ਮੇਰਾ ਦੋਸਤ ਅਮਿਤ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੋਤੀ ਨਗਰ ਵੀ ਲੰਘ ਰਿਹਾ ਸੀ, ਜਿਸ ਨੂੰ ਮੈਂ ਆਵਾਜ਼ ਮਾਰੀ ਤਾਂ ਉਸ ਨੇ ਸਾਨੂੰ ਸਮਝਾਉਂਦਿਆਂ ਕਿਹਾ ਕਿ ਤੁਸੀਂ ਆਪਸ ’ਚ ਇਕ-ਦੂਜੇ ਨੂੰ ਜਾਣਦੇ ਹੋ ਫਿਰ ਕਿਉਂ ਲੜਦੇ ਹੋ।
ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ
ਉਸ ਨੇ ਕਿਹਾ ਕਿ ਜੇਕਰ ਤੁਸੀਂ ਲੜਨਾ ਹੈ ਤਾਂ ਮੈਂ ਤੁਹਾਡੀ ਲੜਾਈ ’ਚ ਨਹੀਂ ਆਉਣਾ। ਇਹ ਸੁਣ ਕੇ ਲਵਕੁਸ਼ ਅਤੇ ਪਵਨ ਨਾਈ ਨੇ ਕਿਹਾ ਕਿ ਤੂੰ ਪ੍ਰਧਾਨ ਨਾ ਬਣ, ਸਾਡਾ ਪ੍ਰਧਾਨ ਤਾਂ ਰਾਜ ਸਿੰਘ ਰਾਜਪੂਤ ਹੈ। ਇੰਨੇ ਚਿਰ ’ਚ ਉਨਾਂ ਰਾਜ ਸਿੰਘ ਰਾਜਪੂਤ ਨੂੰ ਫੋਨ ਕਰ ਕੇ ਬੁਲਾ ਲਿਆ, ਜਿਸ ਨੇ ਆਪਣੇ ਨਾਲ 20-25 ਬੰਦਿਆਂ ਨੂੰ ਲਿਆ ਕੇ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ।
ਨਿਤਿਨ ਨੇ ਕਿਹਾ ਕਿ ਜਦੋਂ ਉਸ ਨੂੰ ਬੁਰੀ ਤਰ੍ਹਾਂ ਬੇਸਬਾਲਾਂ ਅਤੇ ਹੋਰ ਹਥਿਆਰਾਂ ਨਾਲ ਕੁੱਟਿਆ ਜਾ ਰਿਹਾ ਸੀ ਤਾਂ ਅਮਿਤ ਨੇ ਉਸ ਨੂੰ ਬੁਚਾਉਂਦੇ ਹੋਏ ਉਸ ’ਤੇ ਲੇਟ ਕੇ ਉਸ ਦੀ ਜਾਨ ਬਚਾਉਣੀ ਚਾਹੀ, ਪਰ ਰਾਜਪੂਤ ਅਤੇ ਉਸ ਦੇ ਗੁੰਡਿਆਂ ਨੇ ਅਮਿਤ ਦੀ ਵੀ ਬੇਸਬਾਲਾਂ ਅਤੇ ਹੋਰ ਹਥਿਆਰਾਂ ਨਾਲ ਕੁੱਟਮਾਰ ਕੀਤੀ। ਚੌਕੀ ਕੰਗਣਵਾਲ ਦੀ ਪੁਲਸ ਨੇ ਸ਼ਿਕਾਇਤ ਲੈਣ ਤੋਂ ਬਾਅਦ ਥਾਣਾ ਸਾਹਨੇਵਾਲ ’ਚ ਮਾਮਲਾ ਦਰਜ ਕਰ ਕੇ ਰਾਜ ਸਿੰਘ ਰਾਜਪੂਤ ਅਤੇ ਉਸ ਦੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸ਼ਗਨਾਂ ਵਾਲੇ ਦਿਨ ਬੁਝ ਗਿਆ ਘਰ ਦਾ ਚਿਰਾਗ, 'ਆ ਕੇ ਰੱਖੜੀ ਬੰਨ੍ਹਾਉਂਦਾ...' ਕਹਿ ਕੇ ਗਿਆ ਮੁੜ ਨਾ ਆਇਆ ਨੌਜਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਵਧਾਨ! ਪਾਕਿਸਤਾਨ ਦੇ ਸ਼ਾਤਰ ਸਾਈਬਰ ਠੱਗਾਂ ਦੀ ਹੁਣ ਪੰਜਾਬ ਦੇ ਕਾਰੋਬਾਰੀਆਂ ’ਤੇ ਨਜ਼ਰ
NEXT STORY