ਫਾਜ਼ਿਲਕਾ (ਨਾਗਪਾਲ) : ਉਪ-ਮੰਡਲ ਦੇ ਪਿੰਡ ਘੱਲੂ ਦੇ ਇਕ ਵਿਅਕਤੀ ਵੱਲੋਂ ਬੀਮਾਰੀਆਂ ਤੋਂ ਤੰਗ ਆ ਕੇ ਗੰਗ ਕੈਨਾਲ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਦੁਖ਼ਦਾਈ ਖ਼ਬਰ ਹੈ। ਜਾਣਕਾਰੀ ਅਨੁਸਾਰ ਪ੍ਰਵੀਨ ਨਾਂ ਦਾ ਇਕ ਵਿਅਕਤੀ ਜੋ ਕਿ ਪਿਛਲੇ 8 ਸਾਲ ਤੋਂ ਕਈ ਬੀਮਾਰੀਆਂ ਤੋਂ ਪਰੇਸ਼ਾਨ ਦੱਸਿਆ ਜਾ ਰਿਹਾ ਸੀ।
ਆਪਣੇ ਇਲਾਜ ’ਤੇ ਲੱਖਾਂ ਰੁਪਏ ਖ਼ਰਚ ਕਰ ਚੁੱਕਿਆ ਸੀ। ਇਸ ਕਾਰਨ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਗੰਗਾ ਕੈਨਾਲ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਰਾਜਸਥਾਨ ਦੀ ਇਕ ਨਹਿਰ ’ਚੋਂ ਬਰਾਮਦ ਹੋਈ। ਥਾਣਾ ਖੂਈ ਖੇੜਾ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ।
ਘਰਵਾਲੀ ਨੂੰ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਦੇਖ ਖੋਹਿਆ ਆਪਾ, ਕੀਤਾ ਬੇਰਹਿਮੀ ਨਾਲ ਕਤਲ
NEXT STORY