ਹਾਜੀਪੁਰ(ਜੋਸ਼ੀ)— ਪੁਲਸ ਥਾਣਾ ਤਲਵਾੜਾ ਦੇ ਅਧੀਨ ਪੈਂਦੇ ਪਿੰਡ ਬਹਿ ਕੀਤੋ ਵਿਖੇ ਚਾਚੇ-ਭਤੀਜੇ 'ਚ ਬਾਥਰੂਮ ਬਣਾਉਣ ਨੂੰ ਲੈ ਹੋਏ ਝਗੜੇ 'ਚ ਭਤੀਜੇ ਵੱਲੋਂ ਚਾਚੇ ਦਾ ਗਲਾ ਘੁਟਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਹਿ ਕੀਤੋ ਦੇ ਕਿਸ਼ੋਰੀ ਲਾਲ ਪੁੱਤਰ ਦਿਲੀ ਰਾਮ ਦੀ ਉਸ ਦੇ ਭਤੀਜੇ ਚਮੇਲ ਸਿੰਘ ਪੁੱਤਰ ਰਾਜ ਕੁਮਾਰ ਨੇ ਬਾਥਰੂਮ ਬਣਾਉਣ ਨੂੰ ਲੈ ਕੇ ਹੋਏ ਝਗੜੇ 'ਚ ਗਲਾ ਘੁੱਟ ਦਿੱਤਾ, ਜਿਸ ਕਾਰਨ ਕਿਸ਼ੋਰੀ ਲਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ ਤਲਵਾੜਾ, ਬਲਵਿੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚੇ ਅਤੇ ਕਿਸ਼ੋਰੀ ਲਾਲ ਦੇ ਭਤੀਜੇ ਚਮੇਲ ਸਿੰਘ ਨੂੰ ਕਾਬੂ ਕਰਕੇ, ਕਿਸ਼ੋਰੀ ਲਾਲ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਘਟਨਾ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਹਰ ਵਰਗ ਖੁਸ਼ : ਭੱਟੀ
NEXT STORY