ਜਲੰਧਰ (ਮਹੇਸ਼)– ਥਾਣਾ ਡਿਵੀਜ਼ਨ ਨੰ. 2 ਦੇ ਏਰੀਏ ਨਿਊ ਹਰਦੇਵ ਨਗਰ ’ਚ 19 ਸਾਲ ਦੇ ਨੌਜਵਾਨ ਨੇ ਨਸ਼ੇ ਲਈ ਪੈਸੇ ਨਾ ਦੇਣ ’ਤੇ ਆਪਣੇ ਹੀ ਸਕੇ ਫੁੱਫੜ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਪਹਿਲਾਂ ਵੀ ਨਸ਼ਾ ਕਰਨ ਲਈ ਧੱਕੇ ਨਾਲ ਆਪਣੇ ਫੁੱਫੜ ਤੋਂ ਪੈਸੇ ਲੈ ਜਾਂਦਾ ਸੀ। ਮੁਲਜ਼ਮ ਨੇ ਫੁੱਫੜ ਦੀ ਗਰਦਨ ’ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ’ਤੇ ਫ਼ਰਾਰ ਹੋ ਗਿਆ।
ਬੈੱਡ ’ਤੇ ਖ਼ੂਨ ਨਾਲ ਲਥਪਥ ਪਈ ਸੁਖਦੇਵ ਸਿੰਘ (65) ਪੁੱਤਰ ਤਰਸੇਮ ਸਿੰਘ ਦੀ ਲਾਸ਼ ਨੂੰ ਮੌਕੇ ’ਤੇ ਪਹੁੰਚੇ ਏ. ਸੀ. ਪੀ. ਸੈਂਟਰਲ ਅਸ਼ਵਨੀ ਕੁਮਾਰ ਤੇ ਥਾਣਾ ਨੰਬਰ 2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕੀਤੀ। ਪੁਲਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਕੀਤੀ ਗਈ ਜਾਂਚ ’ਚ ਪਤਾ ਲੱਗਾ ਕਿ ਮ੍ਰਿਤਕ ਸੁਖਦੇਵ ਸਿੰਘ ਦੀ ਦੇਖਭਾਲ ਲਈ ਉਸ ਦੇ ਨਾਲ ਹੀ ਰਹਿੰਦੇ ਉਸ ਦੇ ਭਤੀਜੇ ਜਸਪ੍ਰੀਤ ਸਿੰਘ ਸੋਹਲ ਪੁੱਤਰ ਰਵਿੰਦਰ ਸਿੰਘ ਸੋਹਲ ਵਾਸੀ ਪਿੰਡ ਨੰਗਲ ਸਪਰੋੜ, ਫਗਵਾੜਾ ਜ਼ਿਲ੍ਹਾ ਕਪੂਰਥਲਾ ਨੇ ਹੀ ਉਸ ਦਾ ਕਤਲ ਕੀਤਾ ਹੈ। ਪੁਲਸ ਨੇ ਮ੍ਰਿਤਕ ਸੁਖਦੇਵ ਸਿੰਘ ਦੇ ਭਰਾ ਦਵਿੰਦਰ ਸਿੰਘ ਵਾਸੀ ਸਰਾਭਾ ਨਗਰ ਥਾਣਾ ਡਿਵੀਜ਼ਨ ਨੰ. 8 ਜਲੰਧਰ ਦੇ ਬਿਆਨਾਂ ’ਤੇ ਮੁਲਜ਼ਮ ਨੌਜਵਾਨ ਜਸਪ੍ਰੀਤ ਸਿੰਘ ਸੋਹਲ ਖ਼ਿਲਾਫ਼ ਥਾਣਾ ਨੰ. 2 ’ਚ ਆਈ. ਪੀ. ਸੀ. ਦੀ ਧਾਰਾ 302 ਤਹਿਤ 128 ਨੰਬਰ ਐੱਫ਼. ਆਈ. ਆਰ. ਦਰਜ ਕਰਨ ਤੋਂ ਬਾਅਦ ਸਿਰਫ਼ 4 ਘੰਟਿਆਂ ’ਚ ਜਸਪ੍ਰੀਤ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕਰ ਲਈ।
ਇਹ ਵੀ ਪੜ੍ਹੋ: ਪੰਜਾਬ 'ਚੋਂ ਗੈਂਗਸਟਰ ਕਲਚਰ ਖ਼ਤਮ ਕਰਨ ਨੂੰ ਲੈ ਕੇ DGP ਗੌਰਵ ਯਾਦਵ ਨੇ ਪੁਲਸ ਅਧਿਕਾਰੀਆਂ ਨੂੰ ਮੁੜ ਦਿੱਤੇ ਨਿਰਦੇਸ਼
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਕਪੂਰਥਲਾ ਰੋਡ ’ਤੇ ਗਾਂਧੀ ਵਨੀਤਾ ਆਸ਼ਰਮ ਦੇ ਨੇੜੇ ਲੁਕ ਗਿਆ ਸੀ। ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਉਸ ਨੂੰ ਉਥੋਂ ਦਬੋਚ ਲਿਆ। ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਡੀ. ਸੀ. ਪੀ. ਜਗਮੋਹਨ ਸਿੰਘ ਨੇ ਕੀਤੀ ਹੈ। ਇਸ ਦੌਰਾਨ ਏ. ਸੀ. ਪੀ. ਸੈਂਟਰਲ ਅਤੇ ਐੱਸ. ਐੱਚ. ਓ. ਥਾਣਾ 2 ਵੀ ਉਨ੍ਹਾਂ ਨਾਲ ਮੌਜੂਦ ਸਨ। ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਚਾਕੂ ਅਜੇ ਬਰਾਮਦ ਕਰਨਾ ਬਾਕੀ ਹੈ। ਪੁਲਸ ਨੇ ਮ੍ਰਿਤਕ ਸੁਖਦੇਵ ਸਿੰਘ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਭਰਾ ਦਵਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਦਵਿੰਦਰ ਨੇ ਕਿਹਾ ਕਿ ਮਨੀਲਾ ’ਚ ਰਹਿੰਦੇ ਬੇਟਿਆਂ ਅਤੇ ਪਤਨੀ ਦੇ ਆਉਣ ’ਤੇ ਉਸ ਦੇ ਵੱਡੇ ਭਰਾ ਸੁਖਦੇਵ ਸਿੰਘ ਦਾ ਸਸਕਾਰ ਕੀਤਾ ਜਾਵੇਗਾ।
ਮੁਲਜ਼ਮ ਨੇ ਮ੍ਰਿਤਕ ਦੇ ਵਿਦੇਸ਼ ਰਹਿੰਦੇ ਬੇਟੇ ਨੂੰ ਦੱਸਿਆ ਸੀ ਕਿ ਮੈਂ ਤੇਰੇ ਪਿਤਾ ਦਾ ਕਤਲ ਕਰ ਦਿੱਤਾ ਹੈ
ਮ੍ਰਿਤਕ ਸੁਖਦੇਵ ਸਿੰਘ ਦੇ ਦੋਵੇਂ ਬੇਟੇ ਪਵਿੱਤਰ ਸਿੰਘ, ਮਨਦੀਪ ਸਿੰਘ ਅਤੇ ਪਤਨੀ ਮਨੀਲਾ ’ਚ ਰਹਿੰਦੇ ਹਨ। ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਵਿਦੇਸ਼ ਤੋਂ ਭਤੀਜੇ ਪਵਿੱਤਰ ਸਿੰਘ ਦਾ ਫੋਨ ਆਇਆ ਕਿ ਚਾਚਾ ਜੀ ਡੈਡੀ ਸੁਖਦੇਵ ਸਿੰਘ ਕਾਫ਼ੀ ਸਮੇਂ ਤੋਂ ਫੋਨ ਨਹੀਂ ਚੁੱਕ ਰਹੇ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚਿਆ ਅਤੇ ਇਸ ਦੌਰਾਨ ਦੂਜੇ ਭਤੀਜੇ ਮਨਦੀਪ ਸਿੰਘ ਦਾ ਮਨੀਲਾ ਤੋਂ ਫੋਨ ਆ ਗਿਆ। ਉਸ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਲੜਕਾ ਜਸਪ੍ਰੀਤ ਸਿੰਘ ਸੋਹਲ ਪਿਛਲੇ 3 ਮਹੀਨਿਆਂ ਤੋਂ ਡੈਡੀ ਕੋਲ ਰਹਿ ਰਿਹਾ ਹੈ। ਉਸ ਨੇ ਫੋਨ ’ਤੇ ਉਸ ਨੂੰ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਉਸ ਦੇ ਪਿਤਾ ਸੁਖਦੇਵ ਸਿੰਘ ਦਾ ਕਤਲ ਕਰ ਦਿੱਤਾ ਹੈ, ਕਿਉਂਕਿ ਉਹ ਨਸ਼ੇ ਲਈ ਪੈਸੇ ਨਹੀਂ ਦੇ ਰਿਹਾ ਸੀ। ਮਨਦੀਪ ਨੇ ਕਿਹਾ ਕਿ ਉਸ ਦੇ ਡੈਡੀ ਦਾ ਕਤਲ ਜਸਪ੍ਰੀਤ ਨੇ ਹੀ ਕੀਤਾ ਹੈ। ਦਵਿੰਦਰ ਸਿੰਘ ਨੇ ਇਹੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ।
ਇਹ ਵੀ ਪੜ੍ਹੋ: ਪਸ਼ੂ ਮੇਲਿਆਂ 'ਚ ਬੁਲਟ, ਟਰੈਕਟਰ ਤੇ ਸੋਨਾ ਜਿੱਤਣ ਵਾਲਾ 'ਸਿਕੰਦਰ' ਬਲਦ ਚੜ੍ਹਿਆ 'ਲੰਪੀ ਸਕਿਨ' ਬੀਮਾਰੀ ਦੀ ਭੇਟ
ਪੁਲਸ ਕਮਿਸ਼ਨਰ ਨੇ ਕੀਤੀ ਥਾਣਾ ਨੰਬਰ 2 ਦੇ ਐੱਸ. ਐੱਚ. ਓ. ਦੀ ਸ਼ਲਾਘਾ
ਸਿਰਫ਼ 4 ਘੰਟਿਆਂ ’ਚ ਮਰਡਰ ਕੇਸ ਟਰੇਸ ਕਰਨ ’ਤੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਥਾਣਾ ਨੰ. 2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਏ. ਸੀ. ਪੀ. ਸੈਂਟਰਲ ਅਸ਼ਵਨੀ ਕੁਮਾਰ ਦੀ ਭੂਮਿਕਾ ਨੂੰ ਵੀ ਸਲਾਹਿਆ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਲੰਧਰ ਪੁਲਸ ਨੇ ਚੁੱਕਿਆ ਵੱਡਾ ਕਦਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚੋਂ ਗੈਂਗਸਟਰ ਕਲਚਰ ਖ਼ਤਮ ਕਰਨ ਨੂੰ ਲੈ ਕੇ DGP ਗੌਰਵ ਯਾਦਵ ਨੇ ਪੁਲਸ ਅਧਿਕਾਰੀਆਂ ਨੂੰ ਮੁੜ ਦਿੱਤੇ ਨਿਰਦੇਸ਼
NEXT STORY