ਔੜ/ਚੱਕਦਾਨਾ (ਛਿੰਜੀ ਲੜੋਆ)-ਔੜ ਤੋਂ ਰਾਹੋਂ ਰੋਡ ’ਤੇ ਪੈਂਦੇ ਪਿੰਡ ਮੱਲਪੁਰ ਦੇ ਇਕ ਨੌਜਵਾਨ ਦੀ ਇਟਲੀ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਪਤਵੰਤੇ ਰਾਏ ਸਿੰਘ ਅਤੇ ਜਸਪਾਲ ਸਿੰਘ ਨੇ ਦੱਸਿਆ ਕਿ ਗ਼ਰੀਬ ਪਰਿਵਾਰ ਨਾਲ ਸਬੰਧਤ ਓਂਕਾਰ ਸਿੰਘ ਉਰਫ਼ ਕਾਰੀ ਆਪਣੀ ਗਰੀਬੀ ਤੋੜਨ ਲਈ ਡੇਢ ਸਾਲ ਪਹਿਲਾਂ ਆਪਣੇ ਪਿਤਾ ਦੀ ਹੋਈ ਮੌਤ ਉਪਰੰਤ ਇਧਰੋਂ-ਉਧਰੋਂ ਉਧਾਰ ਪੈਸੇ ਲੈ ਕੇ ਇਟਲੀ ਚਲੇ ਗਿਆ।
ਇਹ ਵੀ ਪੜ੍ਹੋ: ਜਲੰਧਰ 'ਚ ਚੱਲ ਗਈਆਂ ਗੋਲ਼ੀਆਂ! ਵੱਡੀ ਵਾਰਦਾਤ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ
ਜਾਣਕਾਰੀ ਅਨੁਸਾਰ ਓਂਕਾਰ ਆਪਣੇ ਘਰ ਦੀ ਕੁਝ ਦੂਰੀ ’ਤੇ ਪੈਂਦੇ ਬਾਜ਼ਾਰ ਤੋਂ ਇਟਲੀ ਦੇ ਸਮੇਂ ਮੁਤਾਬਕ ਸ਼ਾਮ 3 ਵਜੇ ਦੇ ਕਰੀਬ ਆਪਣੇ ਸਾਈਕਲ ’ਤੇ ਪੀਣ ਲਈ ਪਾਣੀ ਲੈਣ ਗਿਆ ਸੀ, ਜਿੱਥੋਂ ਆਪਣੀ ਸਾਈਡ ਤੇ ਆਉਂਦੇ ਸਮੇਂ ਉਸ ਦੇ ’ਚ ਇਕ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਉਪਰੰਤ ਉਸ ਦੀ ਮੌਤ ਹੋ ਗਈ ਅਤੇ ਗੱਡੀ ਚਾਲਕ ਇਟਾਲੀਅਨ ਔਰਤ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 26 ਤਾਰੀਖ਼ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ! ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਉਨ੍ਹਾਂ ਦੱਸਿਆ ਕਿ ਇਟਲੀ ਦੀ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਉਸ ਦੀ ਪੈਰਵਾਈ ਇਟਲੀ ਰਹਿੰਦੇ ਹੋਰ ਪਿੰਡ ਮੱਲਪੁਰ ਦੇ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਦੀ ਲਾਸ਼ ਨੂੰ ਪੁਲਸ ਕਾਰਵਾਈ ਤੋਂ ਬਾਅਦ ਹੀ ਪਿੰਡ ਲਿਆਂਦਾ ਜਾਵੇਗਾ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਦੁੱਖ਼ਦਾਈ ਘਟਨਾ ਨਾਲ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ! ਨੋਟੀਫਿਕੇਸ਼ਨ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ 'ਚ ਤਿੰਨ ਕਾਲੋਨੀਆਂ 'ਤੇ ਚੱਲਿਆ ਗਲਾਡਾ ਦਾ ਪੀਲਾ ਪੰਜਾਬ, FIR ਦੀ ਵੀ ਕੀਤੀ ਸਿਫ਼ਾਰਸ਼
NEXT STORY