ਜਲੰਧਰ (ਮਹੇਸ਼)— ਏਅਰ ਫੋਰਸ ਦੇ ਵਾਰੰਟ ਅਧਿਕਾਰੀ ਸੁਖਵੀਰ ਸਿੰਘ ਨੇ ਮਿਲਟਰੀ ਹਸਪਤਾਲ ਜਲੰਧਰ ਕੈਂਟ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਸੁਖਵੀਰ ਸਿੰਘ ਪੁੱਤਰ ਮਨਫੂਲ ਸਿੰਘ ਆਦਮਪੁਰ 'ਚ ਏਅਰ ਫੋਰਸ ਦੇ ਕੁਆਰਟਰ 'ਚ ਰਹਿੰਦਾ ਸੀ ਅਤੇ ਮੂਲ ਤੌਰ 'ਤੇ ਹਰਿਆਣਾ ਦਾ ਰਹਿਣ ਵਾਲਾ ਸੀ। 51 ਸਾਲ ਦਾ ਮ੍ਰਿਤਕ ਟੀ. ਬੀ. ਦੀ ਬੀਮਾਰੀ ਨਾਲ ਪੀੜਤ ਸੀ ਅਤੇ 5 ਮਾਰਚ ਤੋਂ ਮਿਲਟਰੀ ਹਸਪਤਾਲ 'ਚ ਇਲਾਜ ਅਧੀਨ ਸੀ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਦੀ ਧੀ ਕੋਰੋਨਾ ਪਾਜ਼ੀਟਿਵ!
ਇਹ ਵੀ ਪੜ੍ਹੋ: ਫਗਵਾੜਾ ਦੇ ਵਾਸੀ ਦੀ ਅਮਰੀਕਾ 'ਚ 'ਕੋਰੋਨਾ ਵਾਇਰਸ' ਨਾਲ ਮੌਤ
ਏ. ਸੀ. ਪੀ. ਕੈਂਟ ਮੇਜਰ ਸਿੰਘ ਨੇ ਦੱਸਿਆ ਕਿ ਵਾਰੰਟ ਅਧਿਕਾਰੀ ਦੇ ਖੁਦਕੁਸ਼ੀ ਕਰਨ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਕੈਂਟ ਦੇ ਐੱਸ. ਐੱਚ. ਓ. ਰਾਮਪਾਲ ਦੀ ਅਗਵਾਈ 'ਚ ਏ. ਐੱਸ. ਆਈ. ਜਗੀਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਪੁਲਸ ਮੁਤਾਬਕ ਬੀਤੇ ਦਿਨ ਸਵੇਰੇ ਹਸਪਤਾਲ ਦੇ ਸਟਾਫ ਨੇ ਦੇਖਿਆ ਕਿ ਸੁਖਵੀਰ ਸਿੰਘ ਦੀ ਲਾਸ਼ ਪੌੜੀਆਂ 'ਚ ਲਟਕ ਰਹੀ ਸੀ।
ਇਹ ਵੀ ਪੜ੍ਹੋ: ਫਰੀਦਕੋਟ 'ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਵੱਧ ਰਹੀ ਕੋਰੋਨਾ ਪੀੜਤਾਂ ਦੀ ਗਿਣਤੀ, ਜਾਣੋ ਕੀ ਨੇ ਤਾਜ਼ਾ ਹਾਲਾਤ
ਏ. ਸੀ. ਪੀ. ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਮ੍ਰਿਤਕ ਟੀ. ਬੀ. ਦੀ ਬੀਮਾਰੀ ਕਾਰਨ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸ ਪ੍ਰੇਸ਼ਾਨੀ 'ਚ ਉਸ ਨੇ ਹਸਪਤਾਲ 'ਚ ਕੱਪੜੇ ਨਾਲ ਫਾਹ ਬਣਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਦੀ ਪਤਨੀ ਰਾਜ ਰਾਣੀ ਦੇ ਬਿਆਨਾਂ 'ਤੇ ਥਾਣਾ ਕੈਂਟ ਦੀ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਤੋਂ ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਅਤੇ ਨਾਲ ਲੱਗਦੇ ਗੁਰਦੁਆਰਿਆਂ 'ਚੋਂ ਉੱਡੀਆਂ ਰੌਣਕਾਂ
ਬਰਨਾਲਾ: ਕਰਫਿਊ ਦਰਮਿਆਨ ਸਫਾਈ ਸੇਵਕ 'ਤੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਨਮਾਨਿਤ
NEXT STORY