ਬਰਨਾਲਾ (ਵਿਵੇਕ ਸਿੰਧਵਾਨੀ): ਆਪਣੇ ਪੰਜਾਬੀਆਂ ਦੀ ਸੋਚ ਨੂੰ ਸਲਾਮ ਹੈ, ਕੋਰੋਨਾ ਵਾਇਰਸ ਦੀ ਇਸ ਮਹਾਮਾਰੀ ਤੋਂ ਡਰਦੇ ਹੋਏ ਹਰ ਕੋਈ ਘਰਾਂ 'ਚ ਰਹਿਣ ਨੂੰ ਮਜਬੂਰ ਹੈ ਪਰ ਸਿਰਫ ਇੱਕ ਪੰਜਾਬੀ ਹੀ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾ ਇਹ ਬੀੜਾ ਚੁੱਕਿਆ ਹੈ ਇਸ ਮਹਾਮਾਰੀ ਨੂੰ ਖਤਮ ਕਰਨਾ ਹੈ ।ਲੋਕ ਭਲਾਈ ਦੇ ਕੰਮਾਂ 'ਚ ਵੀ ਆਪਣਾ ਪੰਜਾਬੀਆਂ ਦਾ ਕੋਈ ਸਾਹਨੀ ਨਹੀਂ ਹੈ, ਕਿਸੇ ਨੂੰ ਭੁੱਖਾ ਨਾ ਰਹਿਣ ਦੀ ਮੁਹਿੰਮ ਵੀ ਵਿੱਢ ਦਿੱਤੀ ਹੈ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ
ਗੱਲ ਕਰੀਏ ਇਸ ਮਹਾਮਾਰੀ ਨੂੰ ਦੂਰ ਭਜਾਉਣ 'ਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਸਫਾਈ ਸੇਵਕਾਂ ਦੀ ਜੋ ਦਿਨ ਰਾਤ ਸੇਵਾ 'ਚ ਲੱਗੇ ਹੋਏ ਹਨ ,ਜ਼ਿਲਾ ਬਰਨਾਲਾ ਦੇ ਸ਼ਹਿਰ ਬਰਨਾਲੇ ਦੀ ਆਸਥਾ ਕਾਲੋਨੀ 'ਚ ਵੀ ਕਾਲੋਨੀ ਨਿਵਾਸੀ ਰਾਕੇਸ਼ ਕੁਮਾਰ ਨੇ ਮਿਸਾਲ ਪੇਸ਼ ਕਰਦਿਆਂ ਕਾਲੋਨੀ ਦੇ ਸਫਾਈ ਸੇਵਕ ਦੀ ਹੌਂਸਲਾ ਅਫ਼ਜ਼ਾਈ ਕੀਤੀ, ਫੁੱਲਾਂ ਨਾਲ ਸਨਮਾਨਿਤ ਕੀਤਾ ਤੇ ਯਥਾਯੋਗ ਭੇਂਟ ਦੇ ਕੇ ਨਵਾਜਿਆਂ। ਇਸ ਕਰੋੜਾਂ ਮਹਾਮਾਰੀ ਦਾ ਟਾਕਰਾ ਲੈਣ ਲਈ ਜਿੰਨੇ ਵੀ ਵਿਅਕਤੀ ਇਸ ਵਿੱਚ ਲੱਗੇ ਹੋਏ ਹਨ ਸਭ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ ਹੈ ਤੇ ਰਕੇਸ਼ ਕੁਮਾਰ ਨੇ ਅਜਿਹਾ ਕਰਕੇ ਇੱਕ ਵਧੀਆ ਸੰਦੇਸ਼ ਦਿੱਤਾ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਮਰੀਜ਼ਾਂ ਕਾਰਨ ਹੁਣ ਨਰਸਿੰਗ ਅਤੇ ਪੈਰਾ-ਮੈਡੀਕਲ ਸਟਾਫ ਨੂੰ ਵੀ ਪਿਆ ਡਰ
ਜਲੰਧਰ ਵਾਸੀਆਂ ਲਈ ਅਹਿਮ ਖਬਰ, 'ਕੋਵਾ ਐਪ' ਰਾਹੀਂ ਲਵੋ ਜ਼ਰੂਰੀ ਵਸਤਾਂ ਦੀ ਸਪਲਾਈ
NEXT STORY