ਸ਼ਾਹਕੋਟ (ਅਰਸ਼ਦੀਪ)- ਇਥੋਂ ਦੇ ਨਜ਼ਦੀਕੀ ਪਿੰਡ ਬਾਹਮਣੀਆਂ ਤੋਂ ਇਕ ਬੇਹੱਦ ਸਨਸਨੀਖੇਜ਼ ਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਇਕ ਵਿਅਕਤੀ ਨੂੰ ਮੋਟਰਸਾਈਕਲ ਦੇਣ ਬਹਾਨੇ ਬੁਲਾ ਕੇ ਅਗਵਾ ਕਰਨ ਦੇ ਮਾਮਲੇ ’ਚ ਪਰਿਵਾਰ ਕੋਲੋਂ ਅਗਵਾਕਾਰਾਂ ਨੇ 1 ਲੱਖ 92 ਰੁਪਏ ਲੈ ਲਏ ਹਨ। ਜਾਣਕਾਰੀ ਅਨੁਸਾਰ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਬਾਹਮਣੀਆਂ ਨੇ ਸ਼ਾਹਕੋਟ ਪੁਲਸ ਨੂੰ ਆਪਣੇ ਬਿਆਨਾਂ ਵਿਚ ਦੱਸਿਆ ਕਿ ਜਗਜੀਤ ਸਿੰਘ ਉਸ ਦਾ ਵੱਡਾ ਭਰਾ ਹੈ, ਜਿਸ ਦਾ ਲੜਕਾ ਉਂਕਾਰ ਸਿੰਘ ਅਮਰੀਕਾ ਗਿਆ ਹੋਇਆ ਹੈ।
ਉਸ ਨੇ ਦੱਸਿਆ ਕਿ ਉਸ ਦੇ ਭਰਾ ਨੇ ਮੈਨੂੰ ਦੱਸਿਆ ਸੀ ਕਿ ਉਂਕਾਰ ਸਿੰਘ ਦਾ ਕਰੀਬ 6 ਮਹੀਨੇ ਪਹਿਲਾ ਫੋਨ ਆਇਆ ਸੀ ਕਿ ਉਸ ਦੇ ਨਾਲ ਪੜ੍ਹਦੇ ਰਹੇ ਰਣਜੀਤ ਸਿੰਘ ਜੀਤਾ ਉਰਫ ਭਾਊ ਪੁੱਤਰ ਕੁਲਦੀਪ ਸਿੰਘ ਵਾਸੀ ਮੁਹੱਲਾ ਢੇਰੀਆਂ ਸ਼ਾਹਕੋਟ ਨੂੰ ਮੋਟਰਸਾਈਕਲ ਲੈ ਕੇ ਦੇਣਾ ਹੈ, ਜਿਸ ’ਤੇ ਮੇਰੇ ਭਰਾ ਨੇ ਰਣਜੀਤ ਸਿੰਘ ਉਰਫ਼ ਜੀਤਾ ਦੇ ਕਹਿਣ ’ਤੇ ਮੋਟਰਸਾਈਕਲ ਲੈਣ ਲਈ ਗੁਲਾਬ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹੈਦਰਾ ਨਗਰ ਥਾਣਾ ਕੂੰਮਕਲਾ ਜ਼ਿਲ੍ਹਾ ਲੁਧਿਆਣਾ ਦੇ ਖ਼ਾਤੇ ਵਿਚ 20 ਹਜ਼ਾਰ ਰੁਪਏ ਪਾ ਦਿੱਤੇ, 30 ਨਵੰਬਰ ਨੂੰ ਮੇਰੇ ਭਰਾ ਜਗਜੀਤ ਸਿੰਘ ਨੇ ਮੈਨੂੰ ਦੱਸਿਆ ਕਿ ਉਸ ਨੂੰ ਗੁਲਾਬ ਸਿੰਘ ਦਾ ਫੋਨ ਆਇਆ ਹੈ ਕਿ ਤੁਸੀਂ ਆਪਣਾ ਮੋਟਰਸਾਈਕਲ ਉਨ੍ਹਾਂ ਪਾਸੋਂ ਸ਼ਾਹਕੋਟ ਤੋਂ ਲੈ ਜਾਓ।
ਇਹ ਵੀ ਪੜ੍ਹੋ- ਸ਼ਮਸ਼ਾਨਘਾਟ 'ਚ ਹੋਏ ਨੌਜਵਾਨ ਦੇ ਕਤਲ ਮਾਮਲੇ 'ਚ ਸਭ ਤੋਂ ਵੱਡਾ ਖੁਲਾਸਾ, 'ਤਾਏ' ਨੇ ਹੀ ਰਚਿਆ ਪੂਰਾ 'ਕਤਲਕਾਂਡ'
ਇਸ ਮਗਰੋਂ ਮੇਰਾ ਭਰਾ ਦੁਪਹਿਰ ਸਮੇਂ ਆਪਣੀ ਗੱਡੀ ਵਿਚ ਸਵਾਰ ਹੋ ਕੇ ਗੁਲਾਬ ਸਿੰਘ ਪਾਸੋਂ ਆਪਣਾ ਮੋਟਰਸਾਈਕਲ ਲੈਣ ਲਈ ਸ਼ਾਹਕੋਟ ਚਲਾ ਗਿਆ, ਪਰ ਰਾਤ ਤੱਕ ਵਾਪਸ ਨਹੀਂ ਆਇਆ। ਰਾਤ ਕਰੀਬ 9.40 ’ਤੇ ਮੈਨੂੰ ਮੇਰੇ ਭਰਾ ਜਗਜੀਤ ਸਿੰਘ ਦਾ ਫੋਨ ਆਇਆ ਕਿ ਮੈਨੂੰ ਗੁਲਾਬ ਸਿੰਘ ਤੇ ਉਸ ਦਾ ਭਰਾ ਜਸ਼ਨ ਸਿੰਘ ਆਪਣੇ ਸਾਥੀਆਂ ਨਾਲ ਤਹਿਸੀਲ ਕੰਪਲੈਕਸ ਸ਼ਾਹਕੋਟ ਸਾਹਮਣੇ ਫਲਾਈਓਵਰ ਥੱਲੇ ਮੇਰੀ ਗੱਡੀ ਵਿਚ ਹੀ ਜ਼ਬਰਦਸਤੀ ਸੁੱਟ ਕੇ ਆਪਣੇ ਨਾਲ ਲੈ ਗਏ ਹਨ ਤੇ ਹੁਣ ਰਾਹੋਂ ਨੇੜੇ ਮੱਤੇਵਾਲ ਦੇ ਜੰਗਲਾਂ ਵਿਚ ਬੰਨ੍ਹ ਕੇ ਰੱਖਿਆ ਹੋਇਆ ਹੈ।
ਉਸ ਨੇ ਦੱਸਿਆ ਕਿ ਇਨ੍ਹਾਂ ਕੋਲ ਪਿਸਤੌਲ ਹੈ, ਜੋ ਮੇਰੀ ਕੁੱਟਮਾਰ ਕਰ ਰਹੇ ਹਨ ਤੇ ਨਾਲ ਹੀ ਮੈਨੂੰ ਕਹਿ ਰਹੇ ਹਨ ਕਿ ਜੇਕਰ ਤੂੰ ਆਪਣੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਪਾਸੋਂ ਪੈਸੇ ਨਾ ਮੰਗਵਾਏ ਤਾਂ ਅਸੀਂ ਤੈਨੂੰ ਜਾਨੋਂ ਮਾਰ ਦੇਵਾਂਗੇ, ਜਿਸ ’ਤੇ ਮੈਂ ਡਰਦੇ ਹੋਏ ਆਪਣੇ ਭਰਾ ਦੀ ਜਾਨ ਬਚਾਉਣ ਲਈ ਇਨ੍ਹਾਂ ਵੱਲੋਂ ਭੇਜੇ ਮੋਬਾਈਲ ਨੰਬਰ ’ਚ ਗੂਗਲ ਪੇਅ ਰਾਹੀਂ ਆਪ ਤੇ ਆਪਣੇ ਰਿਸ਼ਤੇਦਾਰਾਂ ਕੋਲੋਂ 1 ਲੱਖ 92 ਹਜ਼ਾਰ 500 ਰੁਪਏ ਭੇਜ ਦਿੱਤੇ। ਪਰ ਫਿਰ ਵੀ ਉਨ੍ਹਾਂ ਨੇ ਮੇਰੇ ਭਰਾ ਨੂੰ ਨਹੀਂ ਛੱਡਿਆ।
ਇਹ ਵੀ ਪੜ੍ਹੋ- ਆਹ ਤਾਂ ਹੱਦ ਹੀ ਹੋ ਗਈ ! ਸਰਕਾਰੀ ਸਕੂਲ ਦਾ ਮੇਨ ਗੇਟ ਹੀ ਹੋ ਗਿਆ 'ਗਾਇਬ'
ਇਸ ਸਬੰਧੀ ਸਰਪੰਚ ਸੁਖਵਿੰਦਰ ਸਿੰਘ ਸਾਬਾ ਦੇ ਦੱਸਣ ਮੁਤਾਬਿਕ ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਐੱਸ.ਐੱਚ.ਓ. ਸ਼ਾਹਕੋਟ ਜਤਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਰਿਵਾਰ ਹੋਰਨਾਂ ਥਾਣਿਆਂ ਦੀ ਪੁਲਸ ਨੂੰ ਲੈ ਕੇ ਅਗਵਾਕਾਰਾਂ ਦੀ ਲੋਕੇਸ਼ਨ ’ਤੇ ਪੁੱਜੇ ਪਰ ਅਗਵਾਕਾਰ ਪੁਲਸ ਨੂੰ ਦੇਖ ਕੇ ਫ਼ਰਾਰ ਹੋ ਗਏ ਤੇ ਅਗਵਾ ਕੀਤੇ ਜਗਜੀਤ ਸਿੰਘ ਨੂੰ ਛੁਡਵਾਇਆ ਗਿਆ। ਸ਼ਾਹਕੋਟ ਪੁਲਸ ਵੱਲੋਂ ਜਗਜੀਤ ਸਿੰਘ ਦੇ ਭਰਾ ਜਗਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਬਿਆਨਾਂ ’ਤੇ ਗੁਲਾਬ ਸਿੰਘ ਤੇ ਜਸ਼ਨ ਸਿੰਘ (ਦੋਵੇਂ) ਪੁੱਤਰ ਗੁਰਦੇਵ ਸਿੰਘ ਵਾਸੀ ਹੈਦਰਾ ਥਾਣਾ ਕੂੰਮਕਲਾਂ (ਲੁਧਿਆਣਾ) ਤੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੌਜ਼ਰੀ ਵੇਸਟ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਪਾਇਆ ਕਾਬੂ
NEXT STORY