ਸਮਰਾਲਾ (ਬਿਪਨ ਭਾਰਦਵਾਜ)- ਵੀਰਵਾਰ ਦੇਰ ਸ਼ਾਮ ਸਮਰਾਲਾ-ਮਾਛੀਵਾੜਾ ਸੜਕ 'ਤੇ ਪਿੰਡ ਬਾਲਿਓਂ ਨੇੜੇ ਹੋਏ ਇੱਕ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸਮਰਾਲਾ ਸਾਈਡ ਤੋਂ ਮਾਛੀਵਾੜਾ ਵੱਲ ਜਾ ਰਹੀ ਇੱਕ ਤੇਜ਼ ਰਫਤਾਰ ਸਕਾਰਪੀਓ ਨੇ ਸਾਹਮਣਿਓਂ ਆ ਰਹੇ ਇੱਕ ਮੋਟਰਸਾਈਕਲ ਚਾਲਕ ਨੂੰ ਦਰੜ ਦਿੱਤਾ, ਜਿਸ ਮਗਰੋਂ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਦੀ ਪਛਾਣ ਇੰਦਰਜੀਤ ਸਿੰਘ (50) ਵਾਸੀ ਸਮਰਾਲਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸਮਰਾਲਾ ਦੇ ਚੰਡੀਗੜ੍ਹ ਰੋਡ ਨਿਵਾਸੀ ਇੰਦਰਜੀਤ ਸਿੰਘ (50) ਜੋ ਕਿ ਮਾਛੀਵਾੜਾ ਸਾਹਿਬ ਵਿਖੇ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ, ਹਰ ਰੋਜ਼ ਦੀ ਤਰ੍ਹਾਂ ਡਿਊਟੀ ਖ਼ਤਮ ਕਰਨ ਉਪਰੰਤ ਆਪਣੇ ਮੋਟਰਸਾਈਕਲ 'ਤੇ ਘਰ ਵਾਪਸ ਪਰਤ ਰਿਹਾ ਸੀ।
ਇਹ ਵੀ ਪੜ੍ਹੋ- PUBG ਹੱਥੋਂ ਤਬਾਹ ਹੋ ਗਿਆ ਪਰਿਵਾਰ, ਨੌਜਵਾਨ ਨੇ ਪਰੇਸ਼ਾਨ ਹੋ ਕੇ ਛੱਡਿਆ ਘਰ, ਹੁਣ ਜਿਸ ਹਾਲ 'ਚ ਮਿਲਿਆ...
ਇਸ ਦੌਰਾਨ ਜਿਵੇਂ ਹੀ ਉਹ ਨੇੜਲੇ ਪਿੰਡ ਬਾਲਿਓਂ ਕੋਲ ਪਹੁੰਚਿਆ, ਤਾਂ ਸਾਹਮਣੇ ਤੋਂ ਆ ਰਹੀ ਇੱਕ ਸਕਾਰਪੀਓ ਗੱਡੀ ਨੇ ਉਸ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਤੇ ਦੋਵਾਂ ਦੀ ਭਿਆਨਕ ਟੱਕਰ ਹੋ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਸਕਾਰਪੀਓ ਗੱਡੀ ਦੇ ਹੇਠਾਂ ਜਾ ਵੜਿਆ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਇੰਦਰਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਕਾਰਪਿਓ ਗੱਡੀ ਦਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ।
ਇਸ ਹਾਦਸੇ ਤੋਂ ਬਾਅਦ ਉੱਥੇ ਹਾਜ਼ਰ ਕੁਝ ਲੋਕਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਸਮਰਾਲਾ ਪਹੁੰਚਾਇਆ ਗਿਆ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਸਥਾਨਕ ਪੁਲਸ ਵੀ ਮੌਕੇ 'ਤੇ ਪਹੁੰਚ ਗਈ, ਜਿਨ੍ਹਾਂ ਵੱਲੋਂ ਸਕਾਰਪੀਓ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਇਕ ਦਿਨ ਪਹਿਲਾਂ ਮਨਾਇਆ B'Day, ਅਗਲੇ ਦਿਨ ਹੀ ਮਾਂ-ਧੀ ਨੇ ਇਕੱਠਿਆਂ ਛੱਡ'ਤੀ ਦੁਨੀਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਪੁਲਸ ਦੀ ਮਹਿਲਾ ASI ਸਾਥੀ ਸਣੇ ਹੋਈ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
NEXT STORY