ਭਵਾਨੀਗੜ੍ਹ, (ਕਾਂਸਲ)- ਸਥਾਨਕ ਆੜਤੀਆਂ ਐਸੋ. ਦੀ ਇਕ ਵਿਸ਼ੇਸ਼ ਚੋਣ ਮੀਟਿੰਗ ਅੱਜ ਅਨਾਜ਼ ਮੰਡੀ ਵਿਖੇ ਸਥਿਤ ਮਾਰਕਿਟ ਕਮੇਟੀ ਦਫ਼ਤਰ ਵਿਖੇ ਹੋਈ। ਜਿਸ ’ਚ ਸਰਬਸੰਮਤੀ ਨਾਲ ਮਹੇਸ਼ ਕੁਮਾਰ ਵਰਮਾਂ ਨੂੰ ਐਸੋ. ਦਾ ਪ੍ਰਧਾਨ ਅਤੇ ਵਿਪਨ ਕੁਮਾਰ ਜਿੰਦਲ ਨੂੰ ਚੇਅਰਮੈਨ ਚੁਣਿਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਲੋਕ ਨਿਰਮਾਣ ਅਤੇ ਸਿੱਖਿਆ ਕੈਬਨਿਟ ਮੰਤਰੀ ਪੰਜਾਬ ਸਰਕਾਰ ਵਿਜੈਇੰਦਰ ਸਿੰਗਲਾ ਵੱਲੋਂ ਦੋਵੇ ਚੁਣੇ ਗਏ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਵਧਾਈ ਦਿੰਦਿਆਂ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਖ੍ਰੀਦ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਅਤੇ ਸੀਜਨ ਦੌਰਾਨ ਆੜਤੀਆਂ, ਕਿਸਾਨਾਂ ਅਤੇ ਮਜਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ’ਚ ਸੁੱਕੀ ਅਤੇ ਸਾਫ਼ ਸੁਥਰੀ ਫ਼ਸਲ ਹੀ ਲੈ ਕੇ ਆਉਣ ਅਤੇ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਧਿਆਨ ’ਚ ਰੱਖਦੇ ਹੋਏ ਮਾਸਕ ਜਰੂਰ ਪਹਿਣਨ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਅਤੇ ਮੰਡੀਆਂ ’ਚ ਭੀੜ ਨਾ ਕਰਨ। ਇਸ ਮੌਕੇ ਪਰਦੀਪ ਕੱਦ ਅਤੇ ਹਰੀ ਸਿੰਘ ਫੱਗੂਵਾਲਾ ਚੇਅਰਮੈਨ ਅਤੇ ਉਪ ਚੇਅਰਮੈਨ ਮਾਰਕਿਟ ਕਮੇਟੀ, ਵਰਿੰਦਰ ਪੰਨਵਾਂ ਚੇਅਰਮੈਨ ਬਲਾਕ ਸੰਮਤੀ, ਰਣਜੀਤ ਸਿੰਘ ਤੂਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸੁਖਜਿੰਦਰ ਸਿੰਘ ਬਿੱਟੂ ਤੂਰ ਪ੍ਰਧਾਨ ਟਰੱਕ ਯੂਨੀਅਨ, ਸੁਖਵੀਰ ਸਿੰਘ ਸੁੱਖੀ ਕਪਿਆਲ ਸਾਬਕਾ ਪ੍ਰਧਾਨ ਆੜਤੀਆਂ ਐਸੋ., ਫਕੀਰ ਚੰਦ ਸਿੰਗਲਾ, ਸਰਬਜੀਤ ਸਿੰਘ ਟੋਨੀ, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ, ਐਡਵੋਕੇਟ ਈਸ਼ਵਰ ਬਾਂਸਲ ਅਤੇ ਮੰਗਤ ਸ਼ਰਮਾਂ ਸਮੇਤ ਕਈ ਹੋਰ ਆੜਤੀਏ ਵੀ ਮੌਜੂਦ ਸਨ।
ਭਾਜਪਾ ਵਿਧਾਇਕ 'ਤੇ ਹੋਏ ਹਮਲੇ 'ਤੇ ਮੁੱਖ ਮੰਤਰੀ ਕੈਪਟਨ ਦਾ ਵੱਡਾ ਬਿਆਨ, ਬਖਸ਼ੇ ਨਹੀਂ ਜਾਣਗੇ ਹਮਲਾਵਰ
NEXT STORY