ਜਲੰਧਰ : ਆਰ. ਟੀ. ਆਈ. ਐਕਟਿਵਿਸਟ ਮਾਣਿਕ ਗੋਇਲ ਨੇ ਮੁੱਖ ਮੰਤਰੀ ਭਗੰਵਤ ਮਾਨ ਦਾ ਨਾਮ ਲਏ ਬਿਨਾਂ ਉਨ੍ਹਾਂ ਦੇ ਹੀ ਅੰਦਾਜ਼ ਵਿਚ ਕਰਾਰਾ ਜਵਾਬ ਦਿੱਤਾ ਹੈ। ਦਰਅਸਲ ਭਗਵੰਤ ਮਾਨ ਨੇ ਵੀ ਨਾਮ ਲਏ ਬਿਨਾਂ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਬਿਕਰਮ ਮਜੀਠੀਆ ਨੂੰ ਕਲੀਨ ਚਿੱਟ ਦਿੱਤੇ ਜਾਣ 'ਤੇ ਟਿੱਪਣੀ ਕੀਤੀ ਸੀ, ਮਾਨ ਨੇ ਕਿਹਾ ਸੀ ਕਿ 'ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ, ਅਦਾਲਤਾਂ ਦਾ ਉਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ'। ਗੋਇਲ ਨੇ ਬਕਾਇਦਾ ਇਹ ਵੀ ਕਿਹਾ ਕਿ ਮੁੱਖ ਮੰਤਰੀ ਸਾਹਿਬ ਕੇਜਰੀਵਾਲ, ਸਿਸੋਦੀਆ, ਜੈਨ ਵਰਗਿਆਂ ਨੂੰ ਰੋਜ਼ ਜੱਜ ਬਣ ਕੇ ਕਲੀਨ ਚਿੱਟਾਂ ਦਿੰਦੇ ਹਨ, ਹੁਣ ਕੀ ਹੋਇਆ ?
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਜਲੰਧਰ, ਅੰਮ੍ਰਿਤਸਰ ਸਣੇ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਭਗਵੰਤ ਮਾਨ ਨੂੰ ਇਸੇ ਅੰਦਾਜ਼ ਵਿਚ ਜਵਾਬ ਦਿੰਦਿਆਂ ਆਰ. ਟੀ. ਆਈ. ਐਕਟਿਵਿਸਟ ਮਾਣਿਕ ਗੋਇਲ ਨੇ ਕਿਹਾ ਕਿ 'ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ, ਪੰਜਾਬ ਦਾ ਉਥੇ ਰੱਬ ਹੀ ਰਾਖਾ, ਜਦੋਂ "ਸ਼ਰਾਬ ਘੁਟਾਲੇ ਆਲੇ", ਪੰਜਾਬ ਦੇ ਜੱਜ ਬਣ ਜਾਣ !!।
ਪੰਜਾਬ: ਭਰੇ ਬਾਜ਼ਾਰ 'ਚ ਚੱਲੀਆਂ ਠਾਹ-ਠਾਹ ਗੋਲੀਆਂ, ਦੁਕਾਨਦਾਰਾਂ ਨੇ ਤੁਰੰਤ ਬੰਦ ਕਰ'ਤੀਆਂ ਦੁਕਾਨਾਂ
NEXT STORY