ਰੂਪਨਗਰ,(ਸੱਜਣ ਸੈਣੀ):ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਮੈਦਾਨ 'ਚ ਖੜੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਨੇ ਰੂਪਨਗਰ 'ਚ ਕੀਤੀ ਚੋਣ ਰੈਲੀ ਦੋਰਾਨ ਅਕਾਲੀ ਭਾਜਪਾ ਖਿਲਾਫ ਤਿੱਖੇ ਸ਼ਬਦੀ ਹਮਲੇ ਕੀਤੇ। ਤਿਵਾੜੀ ਨੇ ਕਿਹਾ ਕਿ ਪੰਜ ਸਾਲਾਂ 'ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਕ ਵਾਰ ਵੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਅਵਾਜ਼ ਨਹੀਂ ਚੁੱਕੀ ਤੇ ਨਾ ਹੀ ਮੋਦੀ ਸਰਕਾਰ ਨੇ ਪੰਜਾਬ ਦਾ ਕੋਈ ਵਿਕਾਸ ਕੀਤਾ । ਪਿਛਲੇ 10 ਸਾਲਾਂ ਦੇ ਰਾਜ 'ਚ ਅਕਾਲੀਆਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ। ਤਿਵਾੜੀ ਨੇ ਤ੍ਰਿਮੂਲ ਕਾਂਗਰਸ ਦੇ ਐਮ.ਪੀ. ਕੇ. ਡੀ. ਸਿੰਘ ਨੂੰ ਸਟੇਜ਼ ਤੋਂ ਸਾਲਾ ਕਹਿ ਕੇ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਬਿਲਕੁੱਲ ਝੂਠ ਬੋਲਦਾ ਹੈ। ਉਨ੍ਹਾਂ ਚੰਦੂਮਾਜਰਾ ਨੂੰ ਚੈਲੰਜ ਕਰਦਿਆਂ ਕਿਹਾ ਕਿ ਕਿਸੇ ਵੀ ਸਟੇਜ 'ਤੇ ਕਿਸੇ ਵੀ ਥਾਂ ਕਿਸੇ ਵੀ ਟੈਲੀਵਿਜਨ 'ਤੇ ਮੇਰੇ ਨਾਲ ਬਹਿਸ ਕਰ ਲੈਣ ਮੈਂ ਧੂਆ ਕੱਢ ਦਊਂਗਾ ਚੰਦੂ ਮਾਜਰਾ ਦਾ । ਤਿਵਾੜੀ ਨੇ ਕਿਹਾ ਕਿ ਖੁਦਾ ਨਾ ਖਾਸਤਾ ਜੇਕਰ ਕਿਤੇ ਦੁਬਾਰਾ ਤੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ 2019 ਦੀ ਇਹ ਆਖਰੀ ਚੋਣ ਹੇਵੇਗੀ, ਇਸ ਦੇ ਬਾਅਦ ਮੋਦੀ ਨੇ ਲੋਕਤੰਤਰ ਦਾ ਅੰਤ ਕਰ ਆਪਣੀ ਹਿਟਲਰਸ਼ਾਹੀ ਚਲਾਉਣੀ ਏ।
ਪੰਥ 'ਚੋਂ ਛੇਕੇ ਗਏ ਲੰਗਾਹ ਮੁੜ ਅਕਾਲੀ-ਭਾਜਪਾ ਲਈ ਮੈਦਾਨ 'ਚ ਡਟੇ
NEXT STORY