ਜਲੰਧਰ (ਚਾਵਲਾ)- ਦਿੱਲੀ ਸਰਕਾਰ ਦੇ ਲੋਕ ਉਸਾਰੀ ਮਹਿਕਮਾ ਮੰਤਰੀ ਸਤਿੰਦਰ ਜੈਨ ਨਾਲ ਸੋਮਵਾਰ ਜਾਗੋ ਪਾਰਟੀ ਦੇ ਸਾਂਝੇ ਵਫ਼ਦ ਨੇ ਗੁਰਦੁਆਰਾ ਸੀਸਗੰਜ ਸਾਹਿਬ ਅਤੇ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਹੋ ਰਹੀ ਪ੍ਰੇਸ਼ਾਨੀ ਸਬੰਧੀ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ। ਇਸ ਵਫ਼ਦ ’ਚ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਅਤੇ ਹੋਰ ਆਗੂ ਸ਼ਾਮਲ ਸਨ। ਸ਼ਰਧਾਲੂਆਂ ਦੀਆਂ ਪ੍ਰੇਸ਼ਾਨੀਆਂ ਨੂੰ ਵੇਖਦੇ ਹੋਏ ਚਾਂਦਨੀ ਚੌਕ ਤੋਂ ਆਪ ਦੇ ਵਿਧਾਇਕ ਪ੍ਰਹਿਲਾਦ ਸਿੰਘ ਸਾਹਨੀ ਨੇ ਇਸ ਮੁਲਾਕਾਤ ਦਾ ਪ੍ਰਬੰਧ ਕੀਤਾ ਸੀ।
ਇਹ ਵੀ ਪੜ੍ਹੋ: ਜਲੰਧਰ ਕੋਰਟ ਕੰਪਲੈਕਸ ਦੇ ਬਾਹਰ 2 ਵਕੀਲਾਂ ’ਚ ਖੂਨੀ ਝੜਪ, ਔਰਤ ਦੇ ਪਾੜੇ ਕੱਪੜੇ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਦੱਸਿਆ ਕਿ ਗੁਰਦੁਆਰਾ ਸੀਸਗੰਜ ਸਾਹਿਬ ਦੀ ਕਾਰ ਪਾਰਕਿੰਗ ਨੂੰ ਕੋਡਿਆ ਪੁਲ ਦੇ ਵੱਲੋਂ ਆ ਰਹੇ ਰਸਤੇ ਤੋਂ ਜੋੜਨ ਲਈ ਜ਼ਮੀਨਦੋਜ਼ ਟਨਲ ਕੋਡਿਆ ਪੁਲ ਦੀ ਤਰਫ਼ ਕੱਢਣ ਦਾ ਮੈਂ ਸੁਝਾਅ ਦਿੱਤਾ ਹੈ, ਤਾਂ ਜੋ ਕਾਰ ਪਾਰਕਿੰਗ ਵਿਚ ਸ਼ਰਧਾਲੂ ਨੋ ਐਂਟਰੀ ਦੇ ਸਮੇਂ ਭਾਈ ਮਤੀ ਦਾਸ ਚੌਕ ਵੱਲੋਂ ਆ ਸਕਣ।
ਉਨ੍ਹਾਂ ਨੇ ਕਿਹਾ ਕਿ ਚਾਂਦਨੀ ਚੌਕ ਇਲਾਕੇ ਦੀ ਖ਼ੂਬਸੂਰਤੀ ਦੇ ਨਾਂ ’ਤੇ ਸੰਗਤ ਨੂੰ ਗੁਰਦਵਾਰਾ ਸੀਸਗੰਜ ਸਾਹਿਬ ਕਾਰ ਰਾਹੀਂ ਜਾਣ ’ਤੇ ਰੋਕਣ ਦਾ ਮਨਮਾਨਾ ਫ਼ੈਸਲਾ ਸਰਕਾਰ ਵੱਲੋਂ ਲਿਆ ਗਿਆ ਹੈ। ਲਾਲ ਕਿਲੇ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਜਾਂਦੀ ਸੜਕ ’ਤੇ ਦਿੱਲੀ ਟਰੈਫ਼ਿਕ ਪੁਲਸ ਵੱਲੋਂ ਆਵਾਜਾਈ ਸਾਧਨਾਂ ਦੀ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਨੋ ਐਂਟਰੀ ਕਰ ਦਿੱਤੀ ਗਈ ਹੈ, ਉਲੰਘਣਾ ਕਰਨ ਉੱਤੇ 20000/ ਰੁਪਏ ਜੁਰਮਾਨਾ ਲਗਾਉਣ ਦੀ ਟਰੈਫਿਕ ਪੁਲਸ ਵੱਲੋਂ ਚਿਤਾਵਨੀ ਦੇ ਬੋਰਡ ਲਗਾਏ ਗਏ ਹਨ। ਮੇਰੀ ਜਾਣਕਾਰੀ ਅਨੁਸਾਰ 11 ਨਵੰਬਰ 2020 ਨੂੰ ਦਿੱਲੀ ਹਾਈਕੋਰਟ ਦੀ ਬੈਂਚ ਨੇ ਗੁਰਦੁਆਰਾ ਸੀਸਗੰਜ ਸਾਹਿਬ ਤੱਕ ਕਾਰ ਰਾਹੀਂ ਆਉਣ ਦੇ ਇੱਛੁਕ ਸ਼ਰਧਾਲੂਆਂ ਨੂੰ ਕਾਰ ਸਣੇ ਆਉਣ ਦੇਣ ਦੀ ਦਿੱਲੀ ਕਮੇਟੀ ਵੱਲੋਂ ਲਗਾਈ ਗਈ ਪਟੀਸ਼ਨ ਬਰਖ਼ਾਸਤ ਕਰ ਦਿੱਤੀ ਸੀ। ਜਿਸ ਵਜ੍ਹਾ ਨਾਲ ਹੁਣ ਦਿੱਲੀ ਟਰੈਫ਼ਿਕ ਪੁਲਸ ਨੇ ਆਧਿਕਾਰਿਕ ਤੌਰ ’ਤੇ ਨੋ ਐਂਟਰੀ ਦਾ ਬੋਰਡ ਟੰਗ ਦਿੱਤਾ ਹੈ।
ਇਹ ਵੀ ਪੜ੍ਹੋ: ਕਰਤਾਰਪੁਰ ਵਿਖੇ ਪੁਲਸ ਨੂੰ ਲੋੜੀਂਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਦੱਸਿਆ ਕਾਰਨ
ਜੀ. ਕੇ. ਨੇ ਦੱਸਿਆ ਕਿ ਅਸੀਂ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਦੇ ਬਾਹਰ ਲੱਗੀ ਲਾਲ ਬੱਤੀ ਦੇ ਡਿਵਾਈਡਰ ਵਾਲੇ ਕੱਟ ਦੇ ਬੰਦ ਹੋਣ ਨਾਲ ਹੋ ਰਹੀ ਪ੍ਰੇਸ਼ਾਨੀ ਹੱਲ ਲਈ ਇਕ ਫੁੱਟਓਵਰ ਬ੍ਰਿਜ ਅਤੇ ਦੁਪਹਿਆ ਵਾਹਨਾਂ ਲਈ ਓਵਰ ਬ੍ਰਿਜ ਰੈਂਪ ਬਣਾਉਣ ਦੀ ਮੰਗ ਕੀਤੀ, ਤਾਂ ਜੋ ਸੁਰੱਖਿਅਤ ਤਰੀਕੇ ਨਾਲ ਸ਼ਰਧਾਲੂ ਸੜਕ ਵੀ ਪਾਰ ਕਰ ਸਕਣ ਅਤੇ ਆਵਾਜਾਈ ਸਾਧਨਾਂ ਦੀ ਨਿਰਵਿਘਨ ਆਵਾਜਾਈ ਵੀ ਹੇਠਾਂ ਚੱਲਦੀ ਰਹੇ। ਕਿਉਂਕਿ ਗੁਰਦੁਆਰਾ ਮਜਨੂੰ ਟੀਲਾ ਸਾਹਿਬ ਦੀ ਸੰਗਤ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੀ ਲਾਲ ਬੱਤੀ ਦੇ ਡਿਵਾਈਡਰ ਵਾਲੇ ਕੱਟ ਦੇ ਬੰਦ ਹੋਣ ਨਾਲ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ: ਦਿੱਲੀ ਤੋਂ ਭੱਜ ਕੇ ਜਲੰਧਰ ਪੁੱਜਾ ਪ੍ਰੇਮੀ ਜੋੜਾ, ਕੁੜੀ ਦੇ ਪਰਿਵਾਰ ਨੇ ਪ੍ਰੇਮੀ ਦੀ ਸੜਕ ’ਤੇ ਕੀਤੀ ਛਿੱਤਰ-ਪਰੇਡ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵੱਡੀ ਖ਼ਬਰ : ਪੰਜਾਬ 'ਚ ਬਿਜਲੀ ਸੰਕਟ ਕਾਰਨ 'ਇੰਡਸਟਰੀ' ਮੁੜ 3 ਦਿਨਾਂ ਲਈ ਬੰਦ ਕਰਨ ਦੇ ਹੁਕਮ
NEXT STORY